ਵਾਸ਼ਿੰਗਟਨ, 10 ਨਵੰਬਰ--ਸ਼ਾਇਦ ਤੁਹਾਨੂੰ ਇਹ ਗੱਲ ਸੁਣਨ ਵਿਚ ਕਾਫੀ ਅਜੀਬ ਲੱਗੇ ਪਰ ਇਹ 100 ਫੀਸਦੀ ਸੱਚ ਹੈ। ਅਮਰੀਕਾ ਵਿਚ ਹੋਈ ਇਕ ਖੋਜ ਮੁਤਾਬਕ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਨਤੀਜਾ ਕੱਢਿਆ ਹੈ, ਜਿਸ ਮੁਤਾਬਕ ਧਾਰਮਿਕ ਲੋਕਾਂ ਦੀ ਤੁਲਨਾ ਵਿਚ ਨਾਸਤਿਕ ਲੋਕ ਸੈਕਸ ਦਾ ਜ਼ਿਆਦਾ ਮਜ਼ਾ ਲੈਂਦੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਹੈ ਲੋਕਾਂ ਦੇ ਅੰਦਰ ਹਿਚਕਿਚਾਹਟ ਦੀ ਭਾਵਨਾ। ਵਿਗਿਆਨੀਆਂ ਮੁਤਾਬਕ ਧਾਰਮਿਕ ਲੋਕ ਸੈਕਸ ਦੌਰਾਨ ਨਵੇਂ ਪ੍ਰਯੋਗ ਕਰਨ ਵਿਚ ਹਿਚਕਚਾਉਂਦੇ ਹਨ ਅਤੇ ਜੇਕਰ ਉਹ ਅਜਿਹਾ ਕਰ ਵੀ ਲੈਂਦੇ ਹਨ ਤਾਂ ਬਾਅਦ ਵਿਚ ਉਨ੍ਹਾਂ ਨੂੰ ਉਸ 'ਤੇ ਕਾਫੀ ਅਫਸੋਸ ਹੁੰਦਾ ਹੈ, ਜਦਕਿ ਇਸ ਦੇ ਉਲਟ ਨਾਸਤਿਕ ਲੋਕ ਬੇਝਿਝਕ ਸੈਕਸ ਦਾ ਪੂਰਾ ਮਜ਼ਾ ਲੈਂਦੇ ਹਨ। ਕੈਨਸਾਸ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਨੇ ਆਸਤਿਕ ਅਤੇ ਨਾਸਤਿਕ ਪ੍ਰਵਿਰਤੀ ਵਾਲੇ 14 ਹਜ਼ਾਰ, 500 ਲੋਕਾਂ 'ਤੇ ਪ੍ਰਯੋਗ ਕਰਕੇ ਇਹ ਨਤੀਜਾ ਕੱਢਿਆ ਹੈ।
No comments:
Post a Comment