ਨਵੀਂ ਦਿੱਲੀ, 10 ਨਵੰਬਰ— ਸ਼ਹਿਰਾਂ ਅਤੇ ਮਹਾਨਗਰਾਂ 'ਚ ਫ੍ਰੈਂਡਸ਼ਿਪ ਕਲੱਬਾਂ ਦੇ ਨਾਂ 'ਤੇ ਠੱਗੀ ਦੀਆਂ ਦੁਕਾਨਾਂ ਧੜੱਲੇ ਨਾਲ ਚੱਲ ਰਹੀਆਂ ਹਨ। ਦੋਸਤੀ ਕਰਾਉਣ ਦੇ ਨਾਂ 'ਤੇ ਅਜਿਹੇ ਗਿਰੋਹ ਹਰ ਸਾਲ ਕਰੋੜਾਂ ਰੁਪਏ ਦੀ ਠੱਗੀ ਮਾਰਦੇ ਹਨ। ਹਰ ਜਗ੍ਹਾ ਦੀ ਪੁਲਸ ਨੂੰ ਫ੍ਰੈਂਡਸ਼ਿਪ ਕਲੱਬਾਂ ਦੇ ਨਾਂ 'ਤੇ ਹੋਣ ਵਾਲੇ ਕਾਲੇ ਕਾਰੋਬਾਰ ਦੀਆਂ ਖਬਰਾਂ ਹਨ। ਪਰ ਇਸਦੇ ਬਾਵਜੂਦ ਬਿਨਾਂ ਕਿਸੇ ਰੁਕਾਵਟ ਦੇ ਇਹ ਖੇਡ ਜਾਰੀ ਹੈ। ਹਾਲਤ ਇਹ ਹਨ ਕਿ ਹਰ ਜਗ੍ਹਾ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਇਸ ਧੰਦੇ ਨੂੰ ਚਲਾਇਆ ਜਾ ਰਿਹਾ ਹੈ। ਮੁੰਬਈ ਪੁਲਸ ਨੇ ਅਜਿਹੇ ਹੀ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਲੱਬ ਰਾਹੀਂ ਰੋਜ਼ਾਨਾਂ ਲੋਕਾਂ ਨੂੰ ਘੱਟੋ-ਘੱਟ 5 ਲੱਖ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸੀ।
ਕੀ ਹੈ ਇਹ ਮਾਮਲਾ
ਅਸਲ 'ਚ ਮਾਇਆਨਗਰੀ ਮੁੰਬਈ 'ਚ ਇਨੀਂ ਦਿਨੀਂ ਫ੍ਰੈਂਡਸ਼ਿਪ ਕਲੱਬਾਂ ਦੇ ਨਾਂ 'ਤੇ ਠੱਗੀ ਦਾ ਗੋਰਖਧੰਦਾ ਵੱਧ ਰਿਹਾ ਹੈ। ਫ੍ਰੈਂਡਸ਼ਿਪ ਕਲੱਬ ਦੇ ਨਾਂ 'ਤੇ ਲੜਕੀਆਂ ਨਾਲ ਦੋਸਤੀ ਕਰਾਉਣਾ ਅਤੇ ਕਰੋੜਪਤੀ ਘਰਾਣਿਆਂ ਦੀਆਂ ਓਰਤਾਂ ਨਾਲ ਦੋਸਤੀ ਕਰਾਕੇ ਉਨ੍ਹਾਂ ਔਰਤਾਂ ਦੀ ਸੈਕਸ ਜ਼ਰੂਰਤ ਨੂੰ ਪੂਰਾ ਕਰਾਉਣਾ, ਇਹ ਹੈ ਮੁੰਬਈ 'ਚ ਫੜੇ ਗਏ ਕੂਲ ਇੰਡੀਆ ਕਲੱਬ ਦਾ ਮੂਲ ਮੰਤਰ। ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਕਲੱਬ ਦੀ ਮੈਂਬਰਸ਼ਿਪ ਸਿਰਫ 3 ਹਜ਼ਾਰ ਤੋਂ ਸ਼ੁਰੂ ਹੋ ਕੇ 10 ਹਜ਼ਾਰ ਤੱਕ ਹੈ ਪਰ ਜੇਕਰ ਇਕ ਵਾਰ ਤੁਸੀਂ ਇਨ੍ਹਾਂ ਦੇ ਮੈਂਬਰ ਬਣ ਗਏ ਤਾਂ ਸਮਝੋ ਤੁਹਾਡੀ ਲੱਖਾਂ ਰੁਪਏ ਦੀ ਖੂਨ-ਪਸੀਨੇ ਦੀ ਕਮਾਈ ਇਹ ਕਲੱਬ ਲੁੱਟ ਲੈਣਗੇ। ਹਾਲਾਂਕਿ ਇਸ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੋ ਲੋਕਾਂ ਨੂੰ ਫੜਿਆ ਹੈ ਜਿਨ੍ਹਾਂ 'ਚੋਂ ਇਕ ਬੀ ਟੈਕ ਇੰਡੀਨੀਅਰ ਹੈ ਅਤੇ ਦੂਜਾ ਵੈਬ ਡਿਜਾਇਨਰ ਹੈ। ਇਕ ਦਾ ਨਾਂ ਨੰਦ ਕਿਸ਼ੋਰ ਅਤੇ ਦੂਜਾ ਦਾ ਨਿਨਾਤ। ਨੰਦ ਕਿਸ਼ੋਰ ਸ਼ਰਮਾ ਕਈ ਨਾਵਾਂ ਤੋਂ ਜਾਣਿਆ ਜਾਂਦਾ ਹੈ, ਇਸਦਾ ਇਕ ਨਾ ੰਸੰਜੇ ਸ਼ਰਮਾ ਵੀ ਹੈ। ਇਸ ਨੇ ਨਾਗਪੁਰ 'ਚ ਬੀ-ਟੈਕ ਦੀ ਪੜ੍ਹਾਈ ਕੀਤੀ ਹੈ। ਬੀਕਾਨੇਰ ਦਾ ਰਹਿਣ ਵਾਲਾ ਸੰਜੇ ਇੰਜੀਨੀਅਰ ਬਣਨ ਲਈ ਨਾਗਪੁਰ ਆਿ ਸੀ। ਪਰ ਨਾਗਪੁਰ ਤੋਂ ਮੁੰਬਈ ਆਉਣ ਦਾ ਮਕਸਦ ਹੀਰੋ ਬਣਨ ਸੀ। ਮੁੰਬਈ ਪੁਲਸ ਦੀ ਗ੍ਰਿਫਤ 'ਚ ਦੂਜਾ ਸਾਥੀ ਵੈਬ ਡਿਜਾਇਨਰ ਹੈ। ਇਸਨੇ ਆਪਣੇ ਹੁਨਰ ਦਾ ਇਸਤੇਮਾਲ ਕਰਕੇ ਕੂਲ ਇੰਡੀਆ ਕਲੱਬ ਨਾਂ ਦਾ ਫ੍ਰੈਂਡਸ਼ਿਪ ਕਲੱਬ ਬਣਾਉਣ ਤੋਂ ਬਾਅਦ ਉਸਦੀ ਵੈਬਸਾਇਟ ਵੀ ਬਣਾ ਦਿੱਤੀ। ਫਿਰ ਦੋਵਾਂ ਨੇ ਮਿਲ ਕੇ ਲੋਕਾਂ ਨੂੰ ਠੱਗਣ ਦੀ ਸਾਜਿਸ਼ ਸ਼ੁਰੂ ਕਰ ਦਿੱਤੀ। ਇਸ ਸਾਜਿਸ਼ 'ਚ ਲੋਕਾਂ ਨੂੰ ਫਸਾਉਣ ਲਈ ਲੜਕੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਸ ਲਈ ਅਖਬਾਰਾਂ 'ਚ ਇਸ਼ਤੇਹਾਰ ਦਿੱਤਾ ਜਾਂਦਾ। ਇਹ ਠੱਕ ਸਿਰਫ ਮੌਜ ਮਸਤੀ ਕਰਾਉਣ ਦਾ ਝਾਂਸਾ ਦੇ ਕੇ ਨਹੀਂ ਠੱਗਦੇ ਸਨ। ਸਗੋਂ ਠੱਗੀ ਲਈ ਲੋਕਾਂ ਨੇ ਇਕ ਨਵਾਂ ਤਰੀਕਾ ਲੱਭਿਆ ਸੀ। ਇਹ ਫੋਨ ਕਰਨ ਵਾਲੇ ਨੂੰ ਕਹਿੰਦੇ ਕਿ ਉਹ ਉਨ੍ਹਾਂ ਨੂੰ ਵੱਡੇ ਪਰਿਵਾਰਾਂ ਦੀਆਂ ਮਹਿਲਾਵਾਂ ਨਾਲ ਦੋਸਤੀ ਕਰਾ ਸਕਦੇ ਹਾਂ। ਵੱਡੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਖੁਸ਼ ਕਰਕੇ ਕਲੱਬ ਦੇ ਮੈਂਬਰ ਪੈਸਾ ਜਮ੍ਹਾ ਕਰਾ ਸਕਦੇ ਹਨ। ਵਡੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਅਜਿਹੇ ਕਲੱਬ ਅਤੇ ਬਾਹਰ ਦੇ ਦੋਸਤਾਂ ਦੀ ਕਿਉਂ ਲੋੜ ਹੁੰਦੀ ਹੈ ਇਸ ਨੂੰ ਸਾਬਿਤ ਕਰਨ ਲਈ ਉਨ੍ਹਾਂ ਕੋਲ ਦਲੀਲਾਂ ਵੀ ਸਨ।
ਇੰਝ ਚੱਲਦਾ ਹੈ ਇਹ ਪੂਰਾ ਫਰਜ਼ੀਵਾੜਾ
ਵਿਗਿਆਪਨ 'ਚ ਨੰਬਰ ਦੇਖ ਕੇ ਗਾਹਕ ਉਨ੍ਹਾਂ ਨੰਬਰਾਂ 'ਤੇ ਫੋਨ ਕਰਦਾ ਹੈ। ਫੋਨ ਇਕ ਲੜਕੀ ਚੁੱਕਦੀ ਹੈ। ਉਹ ਉਨ੍ਹਾਂ ਨੂੰ ਕਲੱਬ ਦੀ ਮੈਂਬਰਸ਼ਿਪ ਬਾਰੇ ਦੱਸਦੀ ਹੈ ਜੋ 3 ਤੋਂ 10 ਹਜ਼ਾਰ ਤੱਕ ਹੁੰਦੀ ਹੈ। ਜਦੋਂ ਗਾਹਕ ਮੈਂਬਰਸ਼ਿਪ ਲੈਣ ਨੂੰ ਤਿਆਰ ਹੋ ਜਾਂਦਾ ਹੈ ਤਾਂ ਇਹ ਉਨ੍ਹਾਂ ਨੂੰ ਪਲਾਨ-ਟੂ ਦੱਸਦੀ ਹੈ ਜਿਸ ਤਹਿਤ ਲੜਕੀਆਂ, ਮਾਡਲਾਂ ਅਤੇ ਵੱਡੇ ਘਰਾਂ ਦੀਆਂ ਮਹਿਲਾਵਾਂ ਨੂੰ ਖੂਸ਼ ਕਰਨ ਅਤੇ ਉਨ੍ਹਾਂ ਦੀਆਂ ਸੈਕਸ ਲੋੜਾਂ ਨੂੰ ਪੂਰਾ ਕਰਨ ਦੀ ਗੱਲ ਹੁੰਦੀ ਹੈ। ਗਾਹਕ ਸੈਕਸ ਦੇ ਲਾਲਚ 'ਚ ਫਸਦਾ ਜਾਂਦਾ ਹੈ । ਇਸ ਪਲਾਨ ਦੀ ਫੀਸ 10 ਤੋਂ 50 ਹਜ਼ਾਰ ਤੱਕ ਹੁੰਦੀ ਹੈ। ਉਨ੍ਹਾਂ ਨੂੰ ਇਹ ਵੀ ਲਾਲਚ ਦਿੱਤਾ ਜਾਂਦਾ ਹੈ ਕਿ ਉਹ ਇਸ ਪਲੈਨ ਰਾਹੀਂ ਪੈਸਾ ਵੀ ਕਮਾ ਸਕਦੇ ਹਨ। ਕਈ ਲੋਕ ਤਾਂ ਮੌਜ ਮਸਤੀ ਲਈ ਪੈਸਾ ਜਮ੍ਹਾ ਕਰਾ ਦਿੰਦੇ ਹਨ। ਉਨ੍ਹਾਂ ਨੂੰ ਬੈਂਕ ਅਕਾਊਂਟ ਦਿੱਤਾ ਜਾਂਦਾ ਹੈ ਜਿਸ ਵਿਚ ਪੈਸੇ ਜਮ੍ਹਾ ਕਰਾਉਣ ਨੂੰ ਕਿਹਾ ਜਾਂਦਾ ਹੈ। ਫੋਨ ਕਰਨ ਵਾਲੇ ਸਾਹਮਣੇ ਕਈ ਬਦਲ ਹੁੰਦੇ ਹਨ। ਮਾਡਲਾਂ ਤੋਂ ਲੈ ਕੇ ਵੱਡੇ ਘਰ ਦੀਆਂ ਮਹਿਲਾਵਾਂ ਨਾਲ ਦੋਸਤੀ ਦੇ ਬਦਲ। ਕੁਝ ਲੋਕ ਟ੍ਰਾਇਲ ਦੇ ਚੱਕਰ 'ਚ ਇਨ੍ਹਾਂ ਕਲੱਬਾਂ ਦੇ ਝਾਂਸੇ 'ਚ ਆ ਜਾਂਦੇ ਹਨ ਅਤੇ ਕੁਝ ਰਕਮ ਜਮ੍ਹਾ ਕਰਾ ਦਿੰਦੇ ਹਨ। ਜਦੋਂ ਫੋਨ ਕਰਨ ਵਾਲੇ ਦਾ ਮਨ ਲੰਬੀਆਂ-ਲੰਬੀਆਂ ਗੱਲਾਂ ਕਰਨ ਤੋਂ ਭਰ ਜਾਂਦਾ ਹੈ ਤਾਂ ਇਹ ਫਿਰ ਵਾਅਦੇ ਮੁਤਾਬਕ ਹੋਰ ਸੇਵਾਵਾਂ ਦੀ ਮੰਗ ਕਰਦੇ ਹਨ ਅਤੇ ਪਲਾਨ ਟੂ ਲਈ ਪੈਸਾ ਜਮ੍ਹਾ ਕਰਾ ਦਿੰਦੇ ਹਨ। ਇਸ ਤੋਂ ਬਾਅਦ ਫੋਨ ਕਰਨ ਵਾਲੇ ਨੂੰ ਕਿਸੇ ਮਾਲ ਜਾਂ ਹੋਟਲ 'ਚ ਆਉਣ ਨੂੰ ਕਿਹਾ ਜਾਂਦਾ ਹੈ। ਉਹ ਹੋਟਲਾਂ 'ਚ ਉਨ੍ਹਾਂ ਦਾ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਹਨ। ਪਰ ਲੰਮੇ ਇੰਤਜ਼ਾਰ ਤੋਂ ਬਾਅਦ ਕੋਈ ਨਹੀਂ ਆਉਂਦਾ ਤੇ ਉਹ ਠੱਗੇ ਮਹਿਸੂਸ ਕਰਦੇ ਹਨ।

No comments:
Post a Comment