ਹਰਵਿੰਦਰ ਸਿੰਘ ਨੇ ਜੱਜ ਨੂੰ ਕਿਹਾ ਕਿ ਜੇਕਰ ਉਸ ਨੂੰ ਛੱਡ ਦਿੱਤਾ ਗਿਆ ਤਾਂ ਉਹ ਫਿਰ ਨੇਤਾਵਾਂ 'ਤੇ ਹਮਲਾ ਕਰੇਗਾ। ਇਸ 'ਤੇ ਜੱਜ ਨੇ ਉਸ ਨੂੰ ਲੋਕਾਂ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਪੇਸ਼ੀ ਦੌਰਾਨ ਹਰਵਿੰਦਰ ਨੂੰ ਥੱਪੜ ਮਾਰਨ ਵਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ. ਸੀ. ਪੀ.) ਦੀ ਹਰਿਆਣਾ ਯੁਵਾ ਇਕਾਈ ਦੇ ਵਰਕਰ ਦਿਨੇਸ਼ ਕੁਮਾਰ ਜੋਸ਼ੀ ਨੇ ਕਿਹਾ ਕਿ ਜੇਲ ਤੋਂ ਬਾਹਰ ਨਿਕਲਣ 'ਤੇ ਉਸ ਨੂੰ ਫਿਰ ਮਾਰਿਆ ਜਾਏਗਾ। ਜੋਸ਼ੀ ਨੇ ਕਿਹਾ ਕਿ ਉਸਨੇ ਸਾਡੇ ਨੇਤਾ ਨੂੰ ਮਾਰਿਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ 'ਚ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਨੇਤਾਵਾਂ 'ਤੇ ਹਮਲਾ ਕਰਨ ਵਾਲੇ ਅਜਿਹੇ ਲੋਕਾਂ ਨੂੰ ਲੱਭ-ਲੱਭ ਕੇ ਕੁੱਟਿਆ ਜਾਏਗਾ।
ਐਨ. ਸੀ. ਪੀ. ਵਰਕਰ ਮਹਾਰਾਸ਼ਟਰ 'ਚ ਵੀ ਖੂਬ ਹੰਗਾਮਾ ਕਰ ਰਹੇ ਹਨ। ਪਾਰਟੀ ਨੇ ਸ਼ੁੱਕਰਵਾਰ ਨੂੰ ਪੁਣੇ ਬੰਦ ਦਾ ਸੱਦਾ ਦਿੱਤਾ ਹੈ। ਅੰਨਾ ਦੇ ਪਿੰਡ 'ਚ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਅਤੇ ਅੰਨਾ ਦੇ ਸਮਰਥਕਾਂ ਨਾਲ ਐਨ. ਸੀ. ਪੀ. ਵਰਕਰਾਂ ਦੀ ਝੜੱਪ ਵੀ ਹੋਈ।