Wednesday, 30 November 2011

Kalyugi Maa


ਕਲਯੁਗੀ ਮਾਂ ਵਲੋਂ ਧੀ ਦੀ ਹੱਤਿਆ

ਕਪੂਰਥਲਾ, 29 ਨਵੰਬਰ- - ਇਕ ਕਲਯੁਗੀ ਮਾਂ ਦੁਆਰਾ ਆਪਣੇ ਹੀ ਜ਼ਿਗਰ ਦੇ ਟੁਕੜੇ ਨੂੰ ਮਾਰ ਕੇ ਗੰਦੇ ਨਾਲੇ 'ਚ ਸੁੱਟ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਦੀ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਵਿਖੇ ਭੇਜ ਕੇ ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 318 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਐਡੀਸ਼ਨਲ ਐੱਸ. ਐੱਚ. ਓ. ਸੁਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਚੂਹੜਵਾਲ ਚੂੰਗੀ ਦੇ ਨਜ਼ਦੀਕ ਨਾਕੇਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਿਹਾ ਸੀ ਕਿ ਇੰਨੇ ਨੂੰ ਉਸ ਨੂੰ ਇਲਾਕੇ ਦੇ ਕੌਂਸਲਰ ਦਾਰਾ ਰਾਮ ਨੇ ਦੱਸਿਆ ਕਿ ਵਿਲ੍ਹਾ ਰੋਡ 'ਤੇ ਪੈਂਦੀ ਇਕ ਪੁਲੀ 'ਚ ਕਿਸੇ ਨੇ ਕੰਨਿਆ ਦੀ ਹੱਤਿਆ ਕਰਕੇ ਪਾਣੀ 'ਚ ਸੁੱਟ ਦਿੱਤਾ ਹੈ। ਮੌਕੇ 'ਤੇ ਪਹੁੰਚੇ ਸੁਰਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

No comments:

Post a Comment