ਫਿਲਮ 'ਚ ਕੰਮ ਦਿਵਾਉਣ ਦੇ ਨਾਂ 'ਤੇ ਪ੍ਰੇਮ ਚੋਪੜਾ ਨੇ ਮਾਰੀ ਠੱਗੀ

ਜੈਪੁਰ, 24 ਨਵੰਬਰ— ਮਹਾਨਗਰ ਦੀ ਅਦਾਲਤ ਨੇ ਫਿਲਮ 'ਚ ਕੰਮ ਦੇਣ ਦੇ ਬਦਲੇ 2,65,000 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਫਿਲਮ ਅਭਿਨੇਤਾ ਪ੍ਰੇਮ ਚੋਪੜਾ, ਸਲੀਮ ਪ੍ਰੋਡਕਸ਼ਨ ਦੇ ਪ੍ਰੋਪਰਾਇਟਰ ਸਲੀਮ ਕੇ. ਕੇ., ਰਾਕੇਸ਼ ਪਾਂਡੇ, ਰਾਧਾ ਕੇਸ਼ਵਾਨੀ ਤੇਸੁਜਾਨਾ ਬਕਸ਼ੀ ਖਿਲਾਫ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਮਿਲੇ ਹਨ। ਨਾਲ ਹੀ ਮਾਮਲੇ ਦੀ ਜਾਂਚ ਐਸ. ਪੀ. ਪੱਧਰ ਦੇ ਅਫਸਰ ਤੋਂ ਕਰਾਉਣ ਅਤੇ ਰਿਪੋਰਟ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।
ਇਹ ਹੁਕਮ ਗੋਪਾਲ ਦਾਸ ਮੇਘਾਨੀ ਦੇ ਮਾਮਲੇ 'ਚ ਦਿੱਤਾ ਗਿਆ। ਦੋਸ਼ੀਆਂ ਨੇ ਫਰਵਰੀ 2011 'ਚ ਮੋਸ਼ਨ ਪਿਕਚਰ ਨਿਰਮਾਤਾ ਦੇ ਨਾਂ ਤੋਂ ਫਿਲਮ 'ਚ ਕੰਮ ਦਿਵਾਉਣ ਦਾ ਵਿਗਿਆਪਨ ਦਿੱਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਗੋਪਾਲ ਨੇ ਉਨ੍ਹਾ ਨਾਲ ਸੰਪਰਕ ਕੀਤਾ। ਸ਼ੁਰੂਆਤ 'ਚ ਦੋਸ਼ੀ ਸਲੀਮ ਤੇ ਰਾਧਾ ਨੇ ਇੰਪਾ ਦਾ ਆਰਟੈਸਟਿਕ ਕਾਰਡ ਬਣਵਾਉਣ ਲਈ 15 ਹਜ਼ਾਰ ਰੁਪਏ ਅਤੇ ਫਿਲਮ 'ਚ ਕੰਮ ਦੇਣ ਲਈ 50 ਹਜ਼ਾਰ ਰੁਪਏ ਮੰਗੇ।
ਗੋਪਾਲ ਨੇ 26 ਫਰਵਰੀ ਨੂੰ 50 ਹਜ਼ਾਰ ਰੁਪਏ ਦੇ ਦਿੱਤੀ ਪਰ ਫਿਲਮ 'ਚ ਕੰਮ ਨਹੀਂ ਮਿਲਿਆ। ਬਾਅਦ 'ਚ ਗੋਪਾਲ ਨੂੰ ਮੁੰਬਈ ਲਿਆਇਆ ਗਿਆ ਅਤੇ ਉਸ ਨੂੰ ਰਾਕੇਸ਼ ਪਾਂਡੇ ਨਾਲ ਮਿਲਵਾਇਆ ਗਿਆ। ਪਾਂਡੇ ਨੇ ਕਿਹਾ ਕਿ ਉਹ ਸਲੀਮ ਦੀ ਫਿਲਮ 'ਚ ਕੰਮ ਕਰੇਗਾ। ਵਾਪਸ ਆਉਣ 'ਤੇ ਦੋਸ਼ੀਆਂ ਨੇ ਗੋਪਾਲ ਤੋਂ ਇਕ ਲੱਖ ਰੁਪਏ ਹੋਰ ਲਏ। ਕੁਝ ਸਮੇਂ ਬਾਅਦ ਮੁੰਬਈ ਲੈ ਜਾਣ 'ਤੇ ਫਿਲਮ ਅਭਿਨੇਤਾ ਪ੍ਰੇਮ ਚੋਪੜਾ ਅਤੇ ਕੋਰੀਓਗ੍ਰਾਫਰ ਸੁਜਾਤਾ ਨਾਲ ਮਿਲਾਇਆ ਗਿਆ।
ਦੋਵਾਂ ਨੇ ਕਿਹਾ ਕਿ ਉਹ ਵੀ ਫਿਲਮ 'ਚ ਕੰਮ ਕਰਨਗੇ। ਵਾਪਸ ਆਉਣ 'ਤੇ ਗੋਪਾਲ ਨੂੰ ਇਕ ਲੱਖ ਰੁਪਏ ਹੋਰ ਦੇਣ ਨੂੰ ਕਿਹਾ ਗਿਆ। ਪਰ ਫਿਲਮ 'ਚ ਕੰਮ ਨਹੀਂ ਦਿੱਤਾ। ਜਦੋਂ ਗੋਪਾਲ ਨੇ ਰੁਪਏ ਵਾਪਸ ਮੰਗੇ ਤਾਂ ਰੁਪਏ ਦੇਣ ਤੋਂ ਮਨਾ ਕਰ ਦਿੱਤਾ ਗਿਆ।

Tags :prem chopra, ਪ੍ਰੇਮ ਚੋਪੜਾ,
No comments:
Post a Comment