ਮੋਹਾਲੀ, 21 ਨਵੰਬਰ --ਸਟੇਟ ਕ੍ਰਾਇਮ ਬਰਾਂਚ ਦੇ ਸਾਈਬਰ ਵਿੰਗ ਨੇ ਹੁਸ਼ਿਆਰਪੁਰ ਦੇ ਨਜ਼ਦੀਕ ਪੈਂਦੇ ਇਕ ਕਾਲਜ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਚਾਰਜਸ਼ੀਟ ਕੀਤਾ ਹੈ। ਸੰਨੀ ਧੀਮਾਨ, (23) ਜੋ ਕਿ ਅਸ਼ਲੀਲ ਇਕ ਲੜਕੀ ਦੇ ਅਸ਼ਲੀਲ ਵੀਡੀਓ ਬਣਾ ਕੇ ਯ ੂਟਿਊਬ 'ਤੇ ਪਾ ਦਿੰਦਾ ਸੀ, ਦੇ ਚੰਡੀਗੜ੍ਹ ਤੋਂ ਪ੍ਰਾਈਵੇਟ ਐੱਮ.ਬੀ.ਏ. ਕਰ ਰਹੀ ਇਕ ਲੜਕੀ ਨਾਲ ਦੋਸਤਾਨਾ ਸਬੰਧ ਸਨ। ਇਸ ਸਬੰਧੀ ਅੱਜ ਇਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ.ਜੀ. ਕ੍ਰਾਇਮ ਬਰਾਂਚ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨੀ ਧੀਮਾਨ ਨੂੰ ਅਗਸਤ 2011 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ 'ਤੇ ਇਹ ਦੋਸ਼ ਲੱਗੇ ਸਨ ਅਤੇ ਇਸ ਦੀ ਜਾਂਚ ਮੁੱਢਲੇ ਪੜਾਅ ਵਿਚ ਸੀ ਅਤੇ ਹੁਣ ਸੰਨੀ ਧੀਮਾਨ ਪਟਿਆਲਾ ਦੀ ਸੈਂਟਰਲ ਜੇਲ ਵਿਚ ਨਿਆਇਕ ਹਿਰਾਸਤ ਵਿਚ ਹੈ ਅਤੇ ਲੜਕੀ ਦੇ ਅਸ਼ਲੀਲ ਵੀਡੀਓ ਬਣਾਉਣ ਅਤੇ ਇਸ ਨੂੰ ਯੂ ਟਿਊਬ 'ਤੇ ਪਾਉਣ ਪਿੱਛੇ ਇੰਜੀਨੀਅਰਿੰਗ ਕਰ ਰਹੇ ਇਸ ਵਿਦਿਆਰਥੀ ਦਾ ਮਕਸਦ ਸੀ ਕਿ ਲੜਕੀ ਨੂੰ ਦੁਬਾਰਾ ਉਸ ਨਾਲ ਦੋਸਤੀ ਕਰਨ ਲਈ ਮਜਬੂਰ ਕੀਤਾ ਜਾ ਸਕੇ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਸੰਜੀਵਨ ਗੁਰੂ ਜੋ ਕਿ ਕ੍ਰਾਇਮ ਬਰਾਂਚ ਦੇ ਸਾਈਬਰ ਵਿੰਗ ਵਿਖੇ ਤਾਇਨਾਤ ਹਨ, ਵਲੋਂ ਕੀਤੀ ਜਾ ਰਹੀ ਸੀ। ਸਾਈਬਰ ਕ੍ਰਾਇਮ ਪੁਲਸ ਸਟੇਸ਼ਨ ਵਿਖੇ ਸੰਨੀ ਧੀਮਾਨ ਵਿਰੁੱਧ ਧਾਰਾ 66ਈ, 67ਏ ਆਫ ਇਨਫਰਮੇਸ਼ਨ ਟੈਕਨਾਲੋਜੀ ਐਕਟ ਅਤੇ 328, 354, 506, 509 ਆਫ ਦਾ ਇੰਡੀਅਨ ਪੀਨਲ ਕੋਡ ਅਧੀਨ ਦਰਜ ਕੀਤਾ ਗਿਆ ਹੈ। ਨਾਮਜ਼ਦ ਸੰਨੀ ਧੀਮਾਨ ਨੇ ਇਸ ਲੜਕੀ ਦੇ ਅਸ਼ਲੀਲ ਵੀਡੀਓ ਉਸ ਸਮੇਂ ਬਣਾਏ ਜਦੋਂ ਉਸ ਦੇ ਦੋਸਤਾਨਾ ਸਬੰਧ ਸਨ। ਇਸ ਉਪਰੰਤ ਉਸ ਨੇ ਇਨ੍ਹਾਂ ਨੂੰ ਯੂ ਟਿਊਬ ਉਤੇ ਅਪਲੋਡ ਕਰ ਦਿੱਤਾ। ਸ਼ਿਕਾਇਤਕਰਤਾ ਲੜਕੀ ਨੇ ਇਸ ਦੀ ਸ਼ਿਕਾਇਤ ਉਦੋਂ ਦਿੱਤੀ, ਜਦੋਂ ਉਸ ਨੇ ਆਪਣੇ ਦੋਸਤਾਂ ਤੋਂ ਉਸ ਦੇ ਯੂ ਟਿਊਬ ਉਤੇ ਪਏ ਅਸ਼ਲੀਲ ਵੀਡੀਓ ਬਾਰੇ ਜਾਣਿਆ। ਡੀ.ਆਈ.ਜੀ. ਕ੍ਰਾਇਮ ਬਰਾਂਚ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਯੂ ਟਿਊਬ ਉਤੇ ਅਪਲੋਡ ਕੀਤੇ ਗਏ ਇਸ ਲੜਕੀ ਦੇ ਅਸ਼ਲੀਲ ਵੀਡੀਓ ਪੁਲਸ ਜਾਂਚ ਪੜਤਾਲ ਤੋਂ ਬਾਅਦ ਨਸ਼ਟ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਆਈ.ਪੀ. ਲਾਗ ਅਤੇ ਮੋਬਾਇਲ ਦੀ ਸਮੁੱਚੀ ਡੀਟੇਲ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਅਤੇ ਸੰਨੀ ਧੀਮਾਨ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ।