ਮੁੰਬਈ, 23 ਨਵੰਬਰ --ਪਿਛਲੇ ਦਿਨੀਂ ਪਾਕਿਸਤਾਨੀ ਮੂਲ ਦੀ ਅਦਾਕਾਰਾ ਵੀਨਾ ਮਲਿਕ ਟੀ. ਵੀ. 'ਤੇ ਆਪਣੇ ਸਵੰਬਰ ਦੀਆਂ ਖਬਰਾਂ ਨਾਲ ਚਰਚਾ ਵਿਚ ਆਈ ਸੀ। ਬਿੱਗ ਬੌਸ ਤੋਂ ਬਾਅਦ ਤੋਂ ਹੀ ਵੀਨਾ ਮਲਿਕ ਬਾਲੀਵੁੱਡ ਵਿਚ ਕੰਮ ਪ੍ਰਾਪਤ ਕਰਨ ਦੀ ਜੀ ਤੋੜ ਕੋਸ਼ਿਸ਼ ਕਰ ਰਹੀ ਸੀ। ਉਸ ਦੀ ਇਹ ਕੋਸ਼ਿਸ਼ ਹੁਣ ਰੰਗ ਲਿਆਈ ਹੈ। ਉਸ ਨੂੰ 'ਜ਼ਿੰਦਗੀ 50-50' ਨਾਮਕ ਫਿਲਮ ਵਿਚ ਨਾਇਕਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ ਜੋ ਇਕ ਸੈਕਸ ਵਰਕਰ ਹੈ। ਇਸ ਭੂਮਿਕਾ ਵਿਚ ਅਸਲੀਅਤ ਦਿਖਾਉਣ ਲਈ ਵੀਨਾ ਮਲਿਕ ਨੇ ਪੂਰੀਆਂ ਦੋ ਰਾਤਾਂ ਮੁੰਬਈ ਦੀ ਇਕ ਸੈਕਸ ਵਰਕਰ ਕੋਲ ਗੁਜ਼ਾਰੀਆਂ। 'ਜ਼ਿੰਦਗੀ 50-50' ਨਾਮਕ ਇਸ ਫਿਲਮ ਦੀ ਕਹਾਣੀ ਤਿੰਨ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿਚ ਇਕ ਸੈਕਸ ਵਰਕਰ ਹੈ, ਇਕ ਸੰਘਰਸ਼ਸ਼ੀਲ ਅਭਿਨੇਤਾ ਅਤੇ ਇਕ ਝੁੱਗੀ ਵਿਚ ਰਹਿਣ ਵਾਲੀ ਕੁੜੀ ਹੈ।