ਵਿਆਹੁਤਾ ਨੇ ਫਾਹਾ ਲਿਆ

ਅਬੋਹਰ, 24 ਨਵੰਬਰ --ਕੰਧਵਾਲਾ ਰੋਡ 'ਤੇ ਸਥਿਤ ਰਾਜੀਵ ਨਗਰ ਵਿਚ ਇਕ ਵਿਆਹੁਤਾ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਰਾਜੀਵ ਨਗਰ ਗਲੀ ਨੰ. 4 ਵਾਸੀ 25 ਸਾਲਾ ਸੁੱਖਾਂ ਬਾਈ ਪਤਨੀ ਰਾਜ ਕੁਮਾਰ ਨੇ ਚੁੰਨੀ ਨੂੰ ਗਲੇ ਵਿਚ ਲਪੇਟ ਕੇ ਪੱਖੇ ਨਾਲ ਫਾਹਾ ਲੈ ਲਿਆ। ਲੋਕਾਂ ਨੇ ਦੱਸਿਆ ਕਿ ਕਰੀਬ 12 ਵਜੇ ਮ੍ਰਿਤਕਾ ਕਮਰੇ ਵਿਚ ਗਈ ਅਤੇ ਜਦੋਂ 3 ਵਜੇ ਤਕ ਬਾਹਰ ਨਾ ਆਈ ਤਾਂ ਖਿੜਕੀ 'ਚੋਂ ਝਾਤੀ ਮਾਰ ਕੇ ਵੇਖਿਆ ਗਿਆ ਤਾਂ ਉਹ ਪੱਖੇ ਨਾਲ ਲਟਕ ਰਹੀ ਸੀ। ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਘਟਨਾ ਵਾਲੀ ਥਾਂ 'ਤੇ ਪੁੱਜੇ ਡੀ.ਐੱਸ.ਪੀ. ਹਰਿੰਦਰ ਸਿੰਘ ਅਤੇ ਥਾਣਾ ਨੰ. 2 ਦੇ ਮੁਖੀ ਦਰਸ਼ਨ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
No comments:
Post a Comment