ਕਾਂਗਰਸ, ਸ਼ਿਅਦ, ਭਾਜਪਾ ਅਤੇ ਪੀਪਲਜ਼ ਪਾਰਟੀ ਲਗਾਵੇਗੀ ਪੂਰਾ ਜ਼ੋਰ ਪੰਜਾਬ 'ਚ ਚੋਣ ਨਗਾਰਾ ਵੱਜ ਚੁੱਕਾ ਹੈ ਅਤੇ ਦਸੰਬਰ ਮਹੀਨੇ 'ਚ ਮੁੱਖ ਸਿਆਸੀ ਪਾਰਟੀਆਂ ਨੇ ਮਹਾ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਸ਼ੁਰੂਆਤ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ 5 ਦਸੰਬਰ ਨੂੰ ਜਲੰਧਰ 'ਚ ਕੀਤੀ ਜਾ ਰਹੀ ਰੈਲੀ ਨਾਲ ਹੋ ਜਾਵੇਗੀ। ਇਸ ਤੋਂ ਪਹਿਲਾਂ ਕਾਂਗਰਸ ਵਲੋਂ ਜਲੰਧਰ 'ਚ 5 ਵਿਧਾਨ ਸਭਾ ਹਲਕਿਆਂ ਦੀ ਰੈਲੀ ਆਯੋਜਿਤ ਕੀਤੀ ਗਈ ਸੀ, ਜੋ ਆਪਸੀ ਝਗੜਿਆਂ ਕਾਰਨ ਸਫਲ ਨਹੀਂ ਹੋਈ ਸੀ, ਇਸ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਗੁਲਚੈਨ ਸਿੰਘ ਚਾੜਕ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਰੈਲੀ ਮੁੜ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਹੁਣ ਉਸ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ।