
ਜਲੰਧਰ, 17 ਨਵੰਬਰ --ਪੰਜਾਬ ਦੇ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਿਹਾ ਕਿ ਗੁਰਜੀਤ ਸੰਘੇੜਾ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਾਸਪੋਰਟ ਪ੍ਰਕਰਣ ਨੂੰ ਲੈ ਕੇ ਰੱਦ ਹੋਈ ਅਪਰਾਧਿਕ ਪਟੀਸ਼ਨ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਨਹੀਂ ਹੈ। ਹੈਨਰੀ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰਜੀਤ ਨੇ 2 ਸਾਲ ਪਹਿਲਾਂ ਜ਼ਿਲਾ ਪੁਲਸ ਨੂੰ ਉਨ੍ਹਾਂ ਦੇ ਵਿਦੇਸ਼ੀ ਪਾਸਪੋਰਟ ਨੂੰ ਲੈ ਕੇ ਸ਼ਿਕਾਇਤ ਦਰਜ ਕਰ ਲਈ ਸੀ ਅਤੇ ਪੁਲਸ ਅਧਿਕਾਰੀਆਂ ਨੇ ਉਸ ਦੀ ਜਾਂਚ ਕਰਨ ਦੇ ਬਾਅਦ ਸ਼ਿਕਾਇਤ ਨੂੰ ਫਾਈਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਹੀ ਇਹ ਮਾਮਲਾ ਖਤਮ ਹੋ ਗਿਆ ਸੀ ਤਾਂ ਫਿਰ ਇਸ ਦੀ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕਰਨ ਦੀ ਕੀ ਲੋੜ ਹੈ। ਉੁਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਹਾਈਕੋਰਟ ਦੇ ਫੈਸਲੇ ਦੀ ਜਾਣਕਾਰੀ ਨਹੀਂ ਸੀ ਜਿਸ ਕਾਰਨ ਉੁਨ੍ਹਾਂ ਪੁਲਸ ਨੂੰ ਦੁਬਾਰਾ ਜਾਂਚ ਦੇ ਲਈ ਕਹਿ ਦਿੱਤਾ। ਹੈਨਰੀ ਨੇ ਕਿਹਾ ਕਿ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ ਅਤੇ ਉਨ੍ਹਾਂ ਨੇ ਡਿਸਟ੍ਰਿਕ ਅਟਾਰਨੀ ਨਾਲ ਕਾਨੂੰਨ ਵਿਚਾਰ ਕਰਨ ਦੇ ਬਾਅਦ ਹੀ ਇਸ ਮਾਮਲੇ ਨੂੰ ਖਤਮ ਕੀਤਾ ਸੀ। ਉੁਨ੍ਹਾਂ ਕਿਹਾ ਕਿ ਉਹ ਜਲਦ ਹੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਹਾਈਕੋਰਟ ਦੇ ਫੈਸਲੇ ਦੀ ਕਾਪੀ ਪਹੁੰਚਾ ਦੇਣਗੇ। ਉਨ੍ਹਾਂ ਦੋਸ਼ ਲਗਾÎਇਆ ਕਿ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਹੀ ਕੁਝ ਭਾਜਪਾ ਨੇਤਾਵਾਂ ਦੀ ਸ਼ਹਿ 'ਤੇ ਗੁਰਜੀਤ ਵਾਲੇ ਇਸ ਮਾਮਲੇ ਨੂੰ ਫਿਰ ਉਛਾਲਿਆ ਜਾ ਰਿਹਾ ਹੈ ਪਰ ਲੋਕ ਸੱਚਾਈ ਜਾਣ ਚੁੱਕੇ ਹਨ ਇਸ ਤਰ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਨਾਲ ਹੁਣ ਕੁਝ ਨਹੀਂ ਹੋਣ ਵਾਲਾ। ਉੁਨ੍ਹਾਂ ਕਿਹਾ ਕਿ ਉਹ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੂੰ ਵੀ ਕਹਿਣਗੇ ਕਿ ਉਹ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੇ ਸਾਰੀ ਸੱਚਾਈ ਉਨ੍ਹਾਂ ਨੂੰ ਦੱਸ ਦੇਣ।
No comments:
Post a Comment