ਬੁਲਾਰਿਆਂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਤੱਲ੍ਹਣ ਕਾਂਡ ਵਰਗੀਆਂ ਘਟਨਾਵਾਂ 'ਚ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਮੂੰਹ ਨਾ ਲਗਾਉਣ। ਰੈਲੀ 'ਚ ਹਲਕੇ ਦੇ ਉਹ ਸਰਪੰਚ ਵੀ ਸ਼ਾਮਲ ਹੋਏ, ਜਿਨ੍ਹਾਂ ਨੂੰ ਟੀਨੂੰ ਨੇ ਧੱਕੇ ਨਾਲ ਮੁਅੱਤਲ ਕਰਵਾਇਆ ਸੀ। ਸ਼੍ਰੋਮਣੀ ਕਮੇਟੀ ਚੋਣਾਂ 'ਚ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਵਿਰੋਧ ਕੀਤੇ ਜਾਣ ਦਾ ਵੀ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਰੈਲੀ 'ਚ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨ ਕਰਦਿਆਂ ਆਦਮਪੁਰ ਸਰਕਲ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਗੁਰਦਿਆਲ ਸਿੰਘ ਕਾਲਰਾ ਨੇ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਵੇਲੇ ਜਿੰਨਾ ਵਿਕਾਸ ਹੋਇਆ, ਉਹ ਲਾਮਿਸਾਲ ਹੈ ਪਰ ਦੁੱਖ ਦੀ ਗੱਲ ਹੈ ਕਿ ਆਦਮਪੁਰ ਨਗਰ ਕੌਂਸਲ ਆਪਣੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ 'ਚ ਇਸ ਕਰਕੇ ਪੱਛੜ ਗਈ ਕਿ ਬਸਪਾ 'ਚੋਂ ਆਏ ਟੀਨੂੰ ਨੇ ਹੀ ਅੜਿੱਕੇ ਡਾਹੀ ਰੱਖੇ ਸਨ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਹਲਕੇ ਦਾ ਵਿਕਾਸ ਨਹੀਂ ਹੋਣ ਦੇਣਾ ਚਾਹੁੰਦਾ, ਉਹ ਪਾਰਟੀ ਟਿਕਟ ਦਾ ਕਿਵੇਂ ਹੱਕਦਾਰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਟੀਨੂੰ ਨੂੰ ਹਲਕੇ ਦਾ ਇੰਚਾਰਜ ਬਣਾ ਕੇ ਵੱਡੀ ਤੇ ਅਹਿਮ ਜ਼ਿੰਮੇਵਾਰੀ ਸੌਂਪੀ ਸੀ। ਇਲਾਕੇ ਦੇ ਪਾਰਟੀ ਵਰਕਰਾਂ ਨੇ ਇਸ ਦਾ ਸਵਾਗਤ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਅਣਗੌਲਿਆ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਖਚਾਖਚ ਭਰਿਆ ਹਾਲ ਸਾਬਤ ਕਰਦਾ ਹੈ ਕਿ ਅਨੇਕਾਂ ਰੋਕਾਂ ਤੇ ਟੈਲੀਫੋਨਾਂ 'ਤੇ ਪਾਏ ਜਾ ਰਹੇ ਦਬਾਅ ਦੀ ਪ੍ਰਵਾਹ ਨਾ ਕਰਦਿਆਂ ਰੈਲੀ 'ਚ ਲੋਕ ਪਹੁੰਚੇ ਹਨ। ਹਲਕੇ ਦੇ ਲੋਕ ਟੀਨੂੰ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਰਕਰ ਕਿਸੇ ਵੀ ਕੀਮਤ 'ਤੇ ਪਾਰਟੀ  ਵਿਰੋਧੀ ਆਗੂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ 'ਚ ਵੀ ਇਸੇ ਤਰ੍ਹਾਂ ਹੀ ਉਤਸ਼ਾਹ ਨਾਲ ਪਹੁੰਚਣ।
ਸ਼੍ਰੋਮਣੀ ਕਮੇਟੀ ਮੈਂਬਰ ਦਵਿੰਦਰ ਕੌਰ ਕਾਲਰਾ ਨੇ ਹਲਕੇ ਦੇ ਲੋਕਾਂ ਦਾ ਜਿਤਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਤਾਂ ਵੋਟਾਂ ਪੁਆ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰ ਟੀਨੂੰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰਾਂ ਦੀ ਡੱਟ ਕੇ ਵਿਰੋਧਤਾ ਕੀਤੀ ਸੀ। ਐੱਮ. ਸੀ. ਮੁਕੱਦਰ ਲਾਲ ਨੇ ਕਿਹਾ ਕਿ ਪਾਰਟੀ ਚੋਣਾਂ ਤੋਂ ਪਹਿਲਾਂ-ਪਹਿਲਾਂ ਟੀਨੂੰ ਨਾਲੋਂ ਤਲਾਕ ਕਰਵਾ ਦੇਵੇ। ਇਸ ਗੱਲ 'ਤੇ ਸਾਰੇ ਹਾਲ 'ਚ ਹਾਸਾ ਪੈ ਗਿਆ।
ਰੈਲੀ 'ਚ ਪੀ. ਪੀ. ਪੀ. ਦੇ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ, ਉਨ੍ਹਾਂ 'ਚ ਅਵਤਾਰ ਸਿੰਘ ਚੱਕਰਧਾਰੀ, ਕਸ਼ਮੀਰਾ ਸਿੰਘ, ਜਸਬੀਰ ਸਿੰਘ, ਬਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਇਨ੍ਹਾਂ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਜਗੀਰ ਕੌਰ ਦੇ ਸਮਰਥਕ ਵੀ ਉਚੇਚੇ ਤੌਰ 'ਤੇ ਆਏ ਹੋਏ ਸਨ। ਰੈਲੀ ਦੀ ਖਾਸੀਅਤ ਇਹ ਵੀ ਰਹੀ ਕਿ ਇਸ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਹੋਈਆਂ। ਗੁੱਜਰ ਭਾਈਚਾਰੇ ਵਲੋਂ ਰੋਸ਼ਨਦੀਨ ਪ੍ਰਧਾਨ, ਕੈਮਦੀਨ ਸੈਕਟਰੀ, ਅਬਦੁੱਲਾ ਮੌਲਵੀ, ਨਵਾਬਦੀਨ ਰੈਲੀ 'ਚ ਹਾਜ਼ਰ ਸਨ।
ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਵਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਬਲ, ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਪਰਵਿੰਦਰ ਸਿੰਘ ਮੁਰਾਦਪੁਰ, ਐੱਮ. ਸੀ. ਮੁਕੱਦਰ ਲਾਲ, ਸਰਪੰਚ ਪਿੰਡ ਜਲਪੋਤਾ ਕੁਲਦੀਪ ਸਿੰਘ, ਸਰਪੰਚ ਪਿੰਡ ਲੁਟੇਰਾ ਖੁਰਦ ਕਸ਼ਮੀਰੀ ਲਾਲ, ਸਰਪੰਚ ਗੁਰਦੇਵ ਸਿੰਘ ਡਰੋਲੀ ਖੁਰਦ, ਸਰਪੰਚ ਰਣਵਿਜੇ ਸਿੰਘ ਡਾਮੁੰਡਾ, ਸਰਪੰਚ ਹਰਜਿੰਦਰ ਸਿੰਘ ਲੁਟੇਰਾ ਕਲਾਂ, ਸਰਪੰਚ ਸੁਰਿੰਦਰ ਸਿੰਘ ਪਿੰਡ ਸਰਨਾਣਾ, ਪੰਚ ਮਨਜੀਤ ਸਿੰਘ ਮੁਹੱਦੀਪੁਰ, ਪਰਮਜੀਤ ਸਿੰਘ ਪੰਮਾ ਨੰਬਰਦਾਰ ਕੋਟਲੀ ਥਾਨ ਸਿੰਘ,  ਬੀਬੀ ਨਿਰਮਲ ਕੌਰ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਹਰਭਜਨ ਸਿੰਘ ਪਿੰਡ ਉੱਚਾ, ਰਣਜੀਤ ਸਿੰਘ ਢੰਡੋਰ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ, ਜੋਗਿੰਦਰ ਸਿੰਘ ਚੌਹਾਨ, ਨਿਰੰਕਾਰ ਸਿੰਘ ਖੁਰਦਪੁਰ, ਮਾਸਟਰ ਸੁਰਜੀਤ ਸਿੰਘ, ਬਲਵੰਤ ਸਿੰਘ ਨੌਲੀ, ਮੋਹਨ ਸਿੰਘ ਆਦਮਪੁਰ, ਪਰਮਜੀਤ ਸਿੰਘ ਸਾਰੋਬਾਦ, ਸਾਬਕਾ ਸਰਪੰਚ ਮੁਰਾਦਪੁਰ ਕੁਲਦੀਪ ਸਿੰਘ, ਸੁਖਬੀਰ ਸਿੰਘ ਪਤਾਰਾ, ਮੋਹਕਮ ਸਿੰਘ, ਦਲਜੀਤ ਸਿੰਘ ਸਰਨਣਾ, ਯੂਥ ਅਕਾਲੀ ਆਗੂ ਬਲਰਾਜ ਸਿੰਘ ਕਾਲਰਾ, ਹਰਨੇਕ ਸਿੰਘ ਕੰਗਣੀਵਾਲ, ਬਲਜਿੰਦਰ ਸਿੰਘ ਹਜ਼ਾਰਾ, ਬੰਤ ਸਿੰਘ ਜੈਤੇਵਾਲੀ, ਤਲਵਿੰਦਰ ਸਿੰਘ ਉਦੇਸੀਆ, ਮੰਗਾ ਰਾਮ ਤੱਲ੍ਹਣ, ਬਲਬੀਰ ਸਿੰਘ ਪਤਾਰਾ ਤੇ ਰਘਬੀਰ ਸਿੰਘ ਰੈਲੀ 'ਚ ਸ਼ਾਮਲ ਹੋਏ।