Pages
Home
(Untitled Page)
Thursday, 22 December 2011
ASI Pushap Bali, Arora Jaitewali, Ashok Jandusingha
ਏ. ਐੱਸ. ਆਈ. ਨੂੰ ਜ਼ਖ਼ਮੀ ਕਰਕੇ ਭਜਾਈ ਕਾਰ
ਜੰਡੂਸਿੰਘਾ/ ਜਲੰਧਰ, 22 ਦਸੰਬਰ (ਅਰੋੜਾ) ਰਾਮਾ ਮੰਡੀ ਤੋਂ ਮੁੱਖ ਮੰਤਰੀ ਦੇ ਸੁਰੱਖਿਆ ਗਾਰਡ ਦੇ ਲੜਕੇ ਦੀ ਕਾਰ ਚੋਰੀ ਕਰਕੇ ਭੱਜੇ ਅਨਸਰ ਨੇ ਜੰਡੂਸਿੰਘਾ ਪੁਲਸ ਚੌਕੀ ਦੇ ਇੰਚਾਰਜ ਪੁਸ਼ਪ ਬਾਲੀ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਮੁੱਖ ਮੰਤਰੀ ਸੁਰੱਖਿਆ ਗਾਰਡ ਹਰਨੇਕ ਸਿੰਘ ਦੇ ਲੜਕੇ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਰਾਮਾ ਮੰਡੀ ਪੁਲ ਨੇੜੇ ਏ. ਟੀ. ਐੱਮ. ਤੋਂ ਪੈਸੇ ਕੱਢਵਾ ਰਿਹਾ ਸੀ ਕਿ ਕਿਸੇ ਅਣਪਛਾਤੇ ਨੇ ਉਸਦੀ ਜ਼ੈੱਨ ਕਾਰ ਚੋਰੀ ਕਰਕੇ ਭਜਾ ਲਈ ਤੇ ਮੌਕੇ 'ਤੇ ਹੀ ਖੜ੍ਹੀ ਇਕ ਹੋਰ ਕਾਰ 'ਚ ਉਸਨੇ ਪਿੱਛਾ ਕੀਤਾ ਪਰ ਨੰਗਲਸ਼ਾਮਾ ਚੌਕ ਨੇੜੇ ਕਾਰ ਚੋਰ ਨੇ ਇਕ ਔਰਤ ਨੂੰ ਸਾਈਡ ਮਾਰ ਦਿੱਤੀ, ਜਿਸ ਕਰਕੇ ਅਸੀਂ ਰੁਕ ਗਏ। ਇਸ ਮੌਕੇ ਹਾਜ਼ਰ ਐੱਸ. ਐੱਚ. ਓ. ਧਰਮਪਾਲ ਮਕਸੂਦਾਂ ਨੇ ਦੱਸਿਆ ਕਿ ਜੰਡੂਸਿੰਘਾ ਚੌਕੀ ਸਾਹਮਣੇ ਏ. ਐੱਸ. ਆਈ. ਪੁਸ਼ਪ ਬਾਲੀ, ਹੌਲਦਾਰ ਬਲਵੀਰ ਸਿੰਘ ਸਹਿਤ 2-4 ਵਿਅਕਤੀ ਖੜ੍ਹੇ ਸਨ ਕਿ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਅਚਾਨਕ ਬਰੇਕ ਮਾਰ ਕੇ ਕਾਰ ਪਿਛੇ ਘੁਮਾ ਦਿੱਤੀ, ਜਿਸ ਨਾਲ ਏ. ਐੱਸ. ਆਈ. ਬਾਲੀ ਤੇ ਹੌਲਦਾਰ ਬਲਵੀਰ ਸਿੰਘ ਸਹਿਤ ਖੜ੍ਹਿਆਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਕਾਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਏ.ਐੱਸ. ਆਈ. ਬਾਲੀ ਜ਼ਖ਼ਮੀ ਵੀ ਹੋ ਗਏ। ਏ. ਐੱਸ. ਆਈ. ਬਾਲੀ ਨੇ ਕਾਰ ਨੂੰ ਫੜਨ ਲਈ ਟਾਇਰ 'ਚ ਗੋਲੀ ਵੀ ਮਾਰੀ ਪਰ ਕਾਰ ਚਾਲਕ ਪੈਂਚਰ ਹੋਈ ਕਾਰ ਹੀ ਭਜਾ ਕੇ ਲੈ ਗਿਆ। ਪੁਲਸ ਨੇ ਰਾਹਗੀਰ ਦਾ ਮੋਟਰਸਾਈਕਲ ਲੈ ਕੇ ਪਿੱਛਾ ਕਰਕੇ ਪਿੰਡ ਹਜ਼ਾਰੇ ਨੇੜੇ ਕਾਰ ਬਰਾਮਦ ਕਰ ਲਈ ਪਰ ਚਾਲਕ ਅੱਗਿਓਂ ਆਪਣੇ ਮੋਟਰਸਾਈਕਲ ਸਵਾਰ ਸਾਥੀ ਬੁਲਾ ਕੇ ਫਰਾਰ ਹੋ ਗਿਆ, ਜਿਸ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਜ਼ੈੱਨ ਕਾਰ ਨੂੰ ਹਿਰਾਸਤ ਵਿਚ ਲੈ ਲਿਆ।
Tags :
ਹਰਨੇਕ ਸਿੰਘ
,
ਹਰਮਨਦੀਪ ਸਿੰਘ
,
harnek singh
,
harmandeep singh
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment