ਨਾਬਾਲਗ ਨੂੰ ਗਰਭਵਤੀ ਕਰਨ 'ਤੇ 15 ਸਾਲਾ ਲੜਕਾ ਗ੍ਰਿਫਤਾਰ

ਕੁੜੀ ਨਹੀਂ ਚਾਹੁੰਦੀ ਸੀ ਬੱਚਾ, ਮਾਪਿਆਂ ਵਲੋਂ ਗਰਭਪਾਤ ਦਾ ਅਸਫਲ ਯਤਨ
ਮੁੰਬਈ, 14 ਦਸੰਬਰ- ਅੱਜ ਕਲ ਦੇ ਮਾਪਿਆਂ ਵਲੋਂ ਸ਼ਰੇਆਮ ਸੈਕਸ ਅਤੇ ਸੈਕਸੀ ਵਾਰਤਾਲਾਪ ਤੇ ਮਾਹੌਲ ਦੀ ਸਿਰਜਣਾ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਅੰਨ੍ਹੀ ਖੁੱਲ੍ਹ ਕਿਸ ਕਦਰ ਗੰਭੀਰ ਅਤੇ ਖਤਰਨਾਕ ਸਿੱਧ ਹੋ ਸਕਦੀ ਹੈ, ਇਸ ਦਾ ਖੁਲਾਸਾ ਇਥੇ ਵਾਪਰੀ ਇਕ ਘਟਨਾ ਤੋਂ ਕੀਤਾ ਜਾ ਸਕਦਾ ਹੈ। ਸਥਾਨਕ ਕਸਤੂਰਬਾ ਪੁਲਸ ਥਾਣੇ ਦੇ ਪੁਲਸ ਅਧਿਕਾਰੀਆਂ ਨੂੰ ਨਹੀਂ ਸੁਝ ਰਿਹਾ ਕਿ ਉਹ ਇਕ 15 ਸਾਲਾ ਗਰਭਵਤੀ ਕੁੜੀ ਦਾ ਕੀ ਕਰਨ ਜੋ ਆਪਣੇ ਹੋਣ ਵਾਲੇ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ। ਕੁੜੀ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਕੁੜੀ ਦੇ ਵਿਦਿਆਰਥੀ ਦੋਸਤ ਨੂੰ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਇਕ ਉਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਖ ਮਸਲਾ ਕੁੜੀ ਦਾ ਹੈ, ਜੋ 6 ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦੇ ਮਾਪੇ ਇਸ ਅਣਜੰਮੇ (ਗਰਭ ਵਿਚ) ਬੱਚੇ ਨੂੰ ਨਹੀਂ ਚਾਹੁੰਦੇ। ਦਰਅਸਲ ਜਦੋਂ ਕੁੜੀ ਦੇ ਮਾਪਿਆਂ ਨੂੰ ਉਸ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਡਾਕਟਰਾਂ ਨੇ ਗਰਭਪਾਤ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕੁੜੀ ਛੇ ਮਹੀਨੇ ਦੀ ਗਰਭਵਤੀ ਹੈ ਅਤੇ ਕਾਨੂੰਨ ਅਨੁਸਾਰ 20 ਹਫਤੇ ਦੇ ਗਰਭ ਤੋਂ ਬਾਅਦ ਗਰਭਪਾਤ ਉਪਰ ਪਾਬੰਦੀ ਹੈ।
ਕੁੜੀ ਨੂੰ ਇਕ ਹਸਪਤਾਲ ਵਿਚ ਨਿਗਰਾਨੀ ਲਈ ਰੱਖਿਆ ਗਿਆ ਹੈ ਅਤੇ ਮੁੰਡੇ ਨੂੰ ਬੱਚਾ ਰਿਮਾਂਡ ਹਾਊਸ ਵਿਚ ਭੇਜ ਦਿੱਤਾ ਗਿਆ ਹੈ। ਦੋਵੇਂ ਮੁੰਡਾ-ਕੁੜੀ ਇੱਕੋ ਸਕੂਲ ਵਿਚ ਪੜ੍ਹਦੇ ਹਨ ਅਤੇ ਬੀਤੇ ਇਕ ਸਾਲ ਤੋਂ ਇਕ-ਦੂਜੇ ਨਾਲ ਸਰੀਰਕ ਸੰਬੰਧ ਬਣਾਉਂਦੇ ਰਹੇ ਹਨ। ਕੁੜੀ ਦਾ ਬਾਪ ਛਾਬੜੀ ਲਾਉਂਦਾ ਹੈ ਅਤੇ ਮੁੰਡੇ ਦੇ ਬਾਪ ਦਾ ਛੋਟਾ ਵਪਾਰ ਹੈ। ਇਹ ਨਾਬਾਲਗ ਇਕ ਸਕੂਲ ਵਿਚ ਪੜ੍ਹਦੇ ਸਨ ਅਤੇ ਬੈਰੀਵਿਲੀ ਨੈਸ਼ਨਲ ਪਾਰਕ ਵਿਚ ਜਾਇਆ ਕਰਦੇ ਸਨ ਅਤੇ ਉਥੇ ਹੀ ਦੋਹਾਂ ਨੇ ਕਈ ਵਾਰ ਸਰੀਰਕ ਸੰਬੰਧ ਬਣਾਏ।
ਕੁੜੀ ਨੂੰ ਆਪਣਾ ਗਰਭ ਠਹਿਰਣ ਬਾਰੇ ਪਤਾ ਹੀ ਨਾ ਲੱਗਾ ਅਤੇ ਨਾ ਹੀ ਉਸ ਦੀ ਮਾਂ ਨੂੰ ਕੋਈ ਸ਼ੱਕ ਹੋਇਆ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪਿਛਲੇ ਹਫਤੇ ਹੀ ਗਰਭਵਤੀ ਹੋਣ ਬਾਰੇ ਪਤਾ ਲੱਗਾ ਅਤੇ ਉਸ ਨੇ ਤੁਰੰਤ ਆਪਣੀ ਮਾਂ ਨੂੰ ਦੱਸਿਆ। ਉਸ ਦੇ ਮਾਪੇ ਉਸ ਨੂੰ ਗਰਭਪਾਤ ਲਈ ਲੈ ਗਏ ਅਤੇ ਅਸਫਲ ਰਹਿਣ 'ਤੇ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਕੀਤੀ।

No comments:
Post a Comment