Monday, 5 December 2011

Lathicharej



ਰੋਸ ਪ੍ਰਗਟਾਵਾ ਕਰਦੇ ਅਧਿਆਪਕਾਂ 'ਤੇ ਲਾਠੀਚਾਰਜ-ਦੋ ਜ਼ਖ਼ਮੀ
ਰੂਪਨਗਰ ਵਿਖੇ ਅਧਿਆਪਕਾਂ ਵੱਲੋਂ ਦਿੱਤੇ ਸੂਬਾ ਧਰਨੇ ਨੂੰ ਸੰਬੋਧਨ
ਕਰਦੇ ਹੋਏ ਆਗੂ। ਤਸਵੀਰ: ਕਮਲ ਭਾਰਜ


ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦਾ ਦ੍ਰਿਸ਼ (2) ਫੱਟੜ ਹੋਇਆ
ਇਕ ਅਧਿਆਪਕ। ਤਸਵੀਰਾਂ: ਕਮਲ ਭਾਰਜ
ਰੂਪਨਗਰ, 4 ਦਸੰਬਰ --ਪੰਜਾਬ ਪੱਧਰੀ ਰੋਸ ਪ੍ਰਗਟਾਵੇ ਲਈ ਰੂਪਨਗਰ ਪਹੁੰਚੇ ਐਸ. ਐਸ. ਏ/ ਰਮਸਾ ਅਤੇ ਸੀ. ਐਸ. ਐਸ. ਦੇ ਲਗਭਗ 2000 ਅਧਿਆਪਕਾਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਦੌਰਾਨ ਗਗਨਦੀਪ ਸਿੰਘ ਫਿਰੋਜ਼ਪੁਰ ਅਤੇ ਹਰਦੀਪ ਸਿੰਘ ਹੁਸ਼ਿਆਰਪੁਰ ਜ਼ਖ਼ਮੀ ਹੋ ਗਏ। ਇਹ ਲਾਠੀਚਾਰਜ ਉਦੋਂ ਹੋਇਆ ਜਦੋਂ ਅਧਿਆਪਕਾਂ ਦਾ ਕਾਫਲਾ ਸਾਰੀਆਂ ਰੋਕਾਂ ਤੋੜਦਾ ਹੋਇਆ ਦਰਿਆ ਸਤਿਲੁਜ ਦੇ ਪੁਲ ਵੱਲ ਵੱਧ ਰਿਹਾ ਸੀ। ਪੁਲਿਸ ਪ੍ਰਸ਼ਾਸਨ ਨੂੰ ਇਹ ਖਦਸ਼ਾ ਸੀ ਕਿ ਪ੍ਰਦਰਸ਼ਨਕਾਰੀ ਦਰਿਆ ਸਤਿਲੁਜ 'ਤੇ ਆਵਾਜਾਈ ਰੋਕ ਕੇ ਕੋਈ ਮੁਸੀਬਤ ਨਾ ਖੜ੍ਹੀ ਕਰ ਦੇਣ। ਇਸ ਤੋਂ ਪਹਿਲਾਂ ਉਕਤ ਅਧਿਆਪਕਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਧਰਨਾ ਦਿੱਤਾ, ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਇਹ ਕਾਫਲਾ ਪੈਫਲੈਟ ਵੰਡਦਾ ਹੋਇਆ ਮਿੰਨੀ ਸਕੱਤਰੇਤ ਤੋਂ ਹੁੰਦਾ ਹੋਇਆ ਬੇਲਾ ਚੌਕ, ਹਸਪਤਾਲ, ਪੁਰਾਣਾ ਪੁਲ, ਰੇਲਵੇ ਸਟੇਸ਼ਨ ਹੁੰਦਾਂ ਹੋਇਆ, ਬੱਸ ਅੱਡੇ ਦੇ ਨੇੜੇ ਪੁਲ ਲੰਘ ਕੇ ਦਰਿਆ ਸਤਿਲੁਜ ਦੇ ਪੁਲ ਵੱਲ ਵੱਧ ਰਿਹਾ ਸੀ। ਸੂਬਾ ਪ੍ਰਧਾਨ ਦੀਦਾਰ ਸਿੰਘ ਸਿੰਘ ਮੁਦਕੀ ਅਤੇ ਜਨਰਲ ਸਕੱਤਰ ਸ੍ਰੀ ਰਾਮ ਭਜਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ, ਰਾਜਵਿੰਦਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਸੰਗਰੂਰ, ਪਰਮਜੀਤ ਸਿੰਘ ਹੁਸ਼ਿਆਰਪੁਰ, ਹਰਮਨ ਸਿੰਘ, ਮਨਰਾਜ ਸਿੰਘ ਲੁਧਿਆਣਾ, ਨਵਨੀਤ ਕੌਰ, ਸ਼ਾਰਦਾ ਰਾਣੀ, ਸਾਰਿਤਾ, ਰਜਨੀ, ਗੁਰਪ੍ਰੀਤ ਕੌਰ, ਮਨਜੀਤ ਕੌਰ ਆਦਿ ਸ਼ਾਮਿਲ ਸਨ।

No comments:

Post a Comment