ਜਲੰਧਰ, 14 ਜਨਵਰੀ -- ਜ਼ਿਲਾ ਸ਼ਾਹਕੋਟ ਦੇ ਪਿੰਡ ਦੌਲਤਪੁਰ ਢੱਡਾ 'ਚ 3 ਨੌਜਵਾਨਾਂ 'ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਜਲੰਧਰ ਦੇ ਸਿਵਲ ਹਸਪਤਾਲ 'ਚ ਰੈਫਰ ਕੀਤਾ ਗਿਆ। ਜ਼ਖਮੀ ਹੈਪੀ ਪੁੱਤਰ ਸਤਨਾਮ ਸਿੰਘ ਨੇ ਆਪਣੇ ਪਿੰਡ ਦੇ ਸਰਪੰਚ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਤੇ ਦੱਸਿਆ ਕਿ ਪਿਛਲੇ ਦਿਨੀਂ ਉਸ ਦਾ ਸਰਪੰਚ ਦੇ ਪੁੱਤਰ ਨਾਲ ਵਿਵਾਦ ਹੋਇਆ ਸੀ। ਇਸ ਰੰਜਿਸ਼ ਦੇ ਕਾਰਨ ਸਰਪੰਚ ਨੇ ਸਾਥੀਆਂ ਸਮੇਤ ਉਸ ਉਪਰ ਤੇ ਉਸ ਨੂੰ ਬਚਾਉਣ ਆਏ ਉਸ ਦੇ ਦੋਸਤ ਮਨੀਸ਼ ਨੂੰ ਜ਼ਖਮੀਂ ਕਰ ਦਿੱਤਾ। ਇਸੇ ਤਰ੍ਹਾਂ ਹੀ ਮਿੱਠਾਪੁਰ 'ਚ ਰਿਕਸ਼ਾ ਚਾਲਕ ਜੈ ਰਾਜ ਪੁੱਤਰ ਰਾਮ ਵਚਨ ਨੂੰ ਰੁਪਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਥ ਕੁਆਰਟਰ 'ਚ ਰਹਿਣ ਵਾਲਾ ਪ੍ਰਵਾਸੀ ਨੌਜਵਾਨ ਨੇ ਡੰਡਿਆਂ ਨਾਲ ਮਾਰ ਕੇ ਜੈ ਰਾਮ ਦੇ ਹੱਥ ਦੀ ਹੱਡੀ ਤੋੜ ਦਿੱਤੀ। ਇਕ ਹੋਰ ਘਟਨਾ 'ਚ ਘਰ ਤੋਂ ਆਪਣੀ ਮਾਂ ਦੇ ਨਾਲ ਦਵਾਈ ਲੈਣ ਗਏ ਨੌਜਵਾਨ ਕਮਲ ਸ਼ਰਮਾ ਪੁੱਤਰ ਮਨੋਜ ਸ਼ਰਮਾ ਨੂੰ ਬਸਤੀ ਗੁਜਾਂ ਦੇ ਨੇੜੇ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੇ ਰੋਕ ਕੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਮਲ ਸ਼ਰਮਾ ਨੇ ਦੱਸਿਆ ਕਿ ਇਲਾਕੇ 'ਚ ਰਹਿਣ ਵਾਲੇ 5-6 ਨੌਜਵਾਨ ਜੋ ਕਿ ਨਸ਼ਾ ਵੇਚਦੇ ਹਨ ਤੇ ਰੋਜ਼ਾਨਾ ਚੌਕ 'ਚ ਖੜ੍ਹੇ ਹੋ ਕੇ ਰਾਹਗੀਰਾਂ ਨਾਲ ਵਿਵਾਦ ਕਰਨ ਦਾ ਕੰਮ ਕਰਦੇ ਹਨ। ਉਕਤ ਨੌਜਵਾਨਾਂ ਨੇ ਉਸ ਨੂੰ ਬਿਨਾਂ ਮਤਲਬ ਰੋਕਿਆ ਤੇ ਹਮਲਾ ਕੀਤਾ। ਪੁਲਸ ਵਲੋਂ ਸਾਰੀਆਂ ਘਟਨਾਵਾਂ ਦੀ ਜਾਂਚ ਜਾਰੀ ਹੈ।
No comments:
Post a Comment