www.tehlkapunjabtv.in
www.tehlkapunjab00.blogspot.com

ਜਲੰਧਰ, 21 ਅਕਤੂਬਰ--ਆਪਣੇ ਪਤੀ ਸਬ ਇੰਸਪੈਕਟਰ ਮੰਗਤ ਸਿੰਘ ਦੇ ਵਿਰੁੱਧ ਡੀ. ਜੀ. ਪੀ. ਨੂੰ ਸ਼ਿਕਾਇਤ ਕਰਨ ਪਹੁੰਚੀ ਪੂਜਾ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਧੋਖੇ ਨਾਲ ਉਸਦਾ ਪਤੀ ਕਾਰ ਵਿਚ ਲੈ ਗਿਆ ਤੇ ਟਰਾਂਸਪੋਰਟ ਨਗਰ ਦੇ ਨੇੜੇ ਕੁੱਟਮਾਰ ਕਰਕੇ ਕਾਰ ਵਿਚੋਂ ਧੱਕਾ ਦੇ ਦਿੱਤਾ। ਜ਼ਖਮੀ ਮਹਿਲਾ ਪੂਜਾ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਜਾਂਚ ਕਰਵਾਈ ਹੈ। ਘਟਨਾ ਸਥਾਨ 'ਤੇ ਹੀ ਪੂਜਾ ਨੇ ਦੱਸਿਆ ਕਿ ਥਾਣਾ ਨੰਬਰ 3 ਵਿਚ ਤਾਇਨਾਤ ਐੱਸ. ਆਈ. ਮੰਗਤ ਸਿੰਘ ਨੇ ਉਨ੍ਹਾਂ ਦੇ ਨਾਲ ਵਿਆਹ ਕਰਕੇ ਛੱਡ ਦਿੱਤਾ ਹੈ। ਉਹ ਕਈ ਵਾਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕਰ ਚੁੱਕੀ ਹੈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੂਜਾ ਨੇ ਦੱਸਿਆ ਕਿ ਉਸਨੂੰ ਪਤਾ ਲੱਗਿਆ ਕਿ ਡੀ. ਜੀ. ਪੀ. ਥਾਣਾ ਨੰ. 3 ਆ ਰਹੇ ਹਨ, ਉਹ ਆਪਣੀ ਸ਼ਿਕਾਇਤ ਲੈ ਕੇ ਥਾਣਾ ਨੰ. 3 ਪਹੁੰਚੀ ਪਰ ਉਸਦੇ ਉਥੇ ਪਹੁੰਚਣ ਦੀ ਸੂਚਨਾ ਥਾਣੇ ਦੇ ਕਿਸੇ ਕਰਮਚਾਰੀ ਮੰਗਤ ਸਿੰਘ ਨੂੰ ਦੇ ਦਿੱਤੀ। ਮੰਗਤ ਸਿੰਘ ਆਪਣੀ ਕਾਰ ਵਿਚ ਥਾਣੇ ਦੇ ਬਾਹਰ ਪਹੁੰਚਿਆ ਅਤੇ ਉਸਨੂੰ ²ਜ਼ਬਰਦਸਤੀ ਕਾਰ ਵਿਚ ਬਿਠਾ ਕੇ ਟਰਾਂਸਪੋਰਟ ਨਗਰ ਦੇ ਵੱਲ ਲੈ ਗਿਆ। ਉਸਦੇ ਨਾਲ ਰਾਹ ਵਿਚ ਕੁੱਟਮਾਰ ਕੀਤੀ। ਟਰਾਂਸਪੋਰਟ ਨਗਰ ਇਲਾਕੇ ਵਿਚ ਉਸਦੇ ਨਾਲ ਕੁੱਟਮਾਰ ਕਰਦੇ ਹੋਏ ਉਸਦੇ ਕੱਪੜੇ ਪਾੜ ਦਿੱਤੇ। ਉਹ ਵਿਰੋਧ ਕਰ ਰਹੀ ਸੀ ਅਤੇ ਮੰਗਤ ਸਿੰਘ ਉਸ ਨੂੰ ਕਾਰ ਵਿਚੋਂ ਸੁੱਟ ਕੇ ਦੌੜ ਗਿਆ। ਵਿਵਾਦ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੂਜਾ ਨੇ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
No comments:
Post a Comment