www.tehlkapunjabtv.in
www.tehlkapunjab00.blogspot.com
ਜੰਡੂਸਿੰਘਾ 'ਚ ਸੰਤ ਸੰਮੇਲਨ ਮੌਕੇ ਭਾਰੀ ਗਿਣਤੀ 'ਚ ਪੁੱਜੀਆਂ ਸੰਗਤਾਂ

ਜਲੰਧਰ/ਜੰਡੂਸਿੰਘਾ, 18 ਨਵੰਬਰ (ਮਹੇਸ਼, ਅਰੋੜਾ)-ਸਮੂਹ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਜੰਡੂਸਿੰਘਾ ਵਲੋਂ 19ਵਾਂ ਮਹਾਨ ਸੰਤ ਸੰਮੇਲਨ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ (ਬਨਾਰਸ) ਸੰਤ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਪਿੰਡ ਜੰਡੂਸਿੰਘਾ ਵਿਖੇ ਹੋਏ ਇਸ ਸੰਤ ਸੰਮੇਲਨ 'ਚ ਡੇਰਾ ਬੱਲਾਂ ਤੋਂ ਸੰਤ ਨਿਰੰਜਨ ਦਾਸ ਜੀ ਦੇ ਨਾਲ ਆਏ ਉਨ੍ਹਾਂ ਦੇ ਸਹਿਯੋਗੀ ਮਹਾਪੁਰਸ਼ ਸੰਤ ਸੁਰਿੰਦਰ ਦਾਸ ਬਾਵਾ ਨੇ ਆਪਣੇ ਪ੍ਰਵਚਨਾਂ ਤੇ ਕੀਰਤਨ ਰਾਹੀਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਨਿਹਾਲ ਕੀਤਾ।
ਡੇਰਾ ਮੇਘੋਵਾਲ ਗੰਜਿਆਂ ਤੋਂ ਸੰਤ ਇੰਦਰ ਦਾਸ, ਸੰਤ ਅਵਤਾਰ ਦਾਸ ਚਹੇੜੂ, ਸੰਤ ਗੋਪਾਲ ਦਾਸ, ਸੰਤ ਬੀਬੀ ਕ੍ਰਿਸ਼ਨਾ ਦੇਵੀ, ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਮਹਿੰਦਰ ਦਾਸ ਢੱਡਾ, ਮਹੰਤ ਗੋਮਤੀ ਦਾਸ, ਸੰਤ ਗੁਰਮੇਲ ਦਾਸ, ਸੰਤ ਬਚਿੱਤਰ ਸਿੰਘ ਤੇ ਹੋਰ ਬਹੁਤ ਸਾਰੇ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ। ਪ੍ਰਬੰਧਕ ਕਮੇਟੀ ਵਲੋਂ ਚਰਨ ਦਾਸ ਪਾਲ, ਸੋਹਨ ਲਾਲ ਝਮਟ, ਮੇਜਰ ਪਾਲ, ਮਾ. ਨਿਰਮਲ ਚੰਦ, ਵਿਜੇ ਕੁਮਾਰ ਪਾਲ, ਚਰਨਜੀਤ ਯੋਗੀ, ਸੁਰਿੰਦਰ ਚੋਪੜਾ, ਸੁਰਿੰਦਰ ਕੁਮਾਰ ਛਿੰਦਾ ਝਮਟ ਅਤੇ ਪਿੰਡ ਜੰਡੂਸਿੰਘਾ ਦੇ ਸਰਪੰਚ ਕਾਂਸ਼ੀ ਰਾਮ ਕਲੇਰ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ। ਬਸਪਾ ਕਰਤਾਰਪੁਰ ਹਲਕੇ ਤੋਂ ਉਮੀਦਵਾਰ ਕਮਲ ਦੇਵ ਜੰਡੂਸਿੰਘਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸੰਤ-ਮਹਾਪੁਰਸ਼ਾਂ ਦਾ ਆਸ਼ੀਰਵਾਦ ਲੈ ਕੀਤਾ ਗਿਆ ਹਰ ਕਾਰਜ ਸਫਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਵਧ-ਚੜ੍ਹ ਕੇ ਸੰਤ ਸਮਾਗਮਾਂ 'ਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਚੰਗੀ ਸਿੱਖਿਆ ਹਾਸਲ ਕੀਤੀ ਜਾ ਸਕੇ।

No comments:
Post a Comment