ਕੂੜੇ ਦੇ ਢੇਰ 'ਚੋਂ ਨਵ-ਜਾਤ ਬੱਚੀ ਦੀ ਲਾਸ਼ ਬਰਾਮਦ
ਜਲੰਧਰ, 23 ਨਵੰਬਰ -- ਲੰਮਾ ਪਿੰਡ ਨਾਲ ਲੱਗਦੇ ਨਿਊ ਵਿਨੇ ਨਗਰ 'ਚ ਕੂੜੇ ਦੇ ਢੇਰ 'ਚੋਂ ਨਵ-ਜਾਤ ਬੱਚੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਲਾਕੇ 'ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਗਲੀ 'ਚ ਕੁੱਤੇ ਕੂੜੇ ਦੇ ਢੇਰ 'ਚੋਂ ਨਵ-ਜਾਤ ਬੱਚੀ ਦੀ ਲਾਸ਼ ਨੂੰ ਨੋਚ ਕੇ ਖਾ ਰਹੇ ਸਨ। ਇਲਾਕੇ ਦੇ ਲੋਕਾਂ ਨੇ ਦੇਖ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਨਵ-ਜਾਤ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ।
No comments:
Post a Comment