ਮੋਗਾ, 7 ਨਵੰਬਰ -- ਪ੍ਰੇਮ ਸੰਬੰਧਾਂ ਕਾਰਨ 2 ਬੱਚਿਆਂ ਦੀ ਮਾਂ ਨੂੰ ਫੁਸਲਾ ਕੇ ਲੈ ਜਾਣ ਦੇ ਮਾਮਲੇ 'ਚ ਕਥਿਤ ਦੋਸ਼ੀ ਜਸਵਿੰਦਰ ਸਿੰਘ ਨਿਵਾਸੀ ਮਿੱਠੂ ਮਾਜਰਾ ਹਾਲ ਜਗਤਾਰ ਨਗਰ ਪਟਿਆਲਾ ਨੂੰ ਥਾਣਾ ਸਦਰ ਮੋਗਾ ਦੇ ਥਾਣੇਦਾਰ ਸਤਪਾਲ ਸਿੰਘ ਵਲੋਂ ਗੁਪਤ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਸਹਿਤ ਜਾ ਕੇ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਜਸਵਿੰਦਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਸਬੰਧ ਵਿਚ ਥਾਣਾ ਸਦਰ ਮੋਗਾ ਵਲੋਂ 31 ਅਗਸਤ 2011 ਨੂੰ ਪਲਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਡਰੋਲੀ ਭਾਈ ਦੇ ਬਿਆਨਾਂ 'ਤੇ ਉਸਦੀ ਪਤਨੀ ਜਸਵਿੰਦਰ ਕੌਰ ਅਤੇ ਜਸਵਿੰਦਰ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ ਪਲਵਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਹ ਵਿਦੇਸ਼ ਗਿਆ ਸੀ ਤੇ ਪਿੱਛੋਂ ਉਸਦੀ ਪਤਨੀ ਦੇ ਮੋਬਾਈਲ ਫੋਨ 'ਤੇ ਗੱਲਾਂ ਕਰਨ ਕਰਕੇ ਜਸਵਿੰਦਰ ਸਿੰਘ ਦੇ ਨਾਲ ਕਥਿਤ ਪ੍ਰੇਮ ਸੰਬੰਧ ਹੋ ਗਏ। ਇਸ ਉਪਰੰਤ ਉਹ ਘਰੋਂ 25 ਤੋਲੇ ਸੋਨੇ ਤੋਂ ਇਲਾਵਾ ਸਾਢੇ 3 ਲੱਖ ਰੁਪਏ ਨਗਦ ਲੈ ਕੇ ਜਸਵਿੰਦਰ ਸਿੰਘ ਦੇ ਨਾਲ ਫ਼ਰਾਰ ਹੋ ਗਈ ਤੇ ਉਹ ਮੇਰੀ ਪਤਨੀ ਨੂੰ ਥਾਈਲੈਂਡ ਲੈ ਗਿਆ ਸੀ ਪਰ ਫਿਰ ਵਾਪਸ ਆ ਗਏ। ਉਕਤ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਸਵਿੰਦਰ ਸਿੰਘ ਸ਼ਾਦੀਸ਼ੁਦਾ ਹੈ ਤੇ ਇਕ ਬੱਚੇ ਦਾ ਪਿਤਾ ਹੈ, ਜਦੋਂ ਉਸਦੀ ਪਤਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪੇਕੇ ਚਲੀ ਗਈ। ਥਾਣੇਦਾਰ ਸਤਪਾਲ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਤੋਂ ਪੁੱਛ-ਗਿੱਛ ਜਾਰੀ ਹੈ, ਜਦਕਿ ਜਸਵਿੰਦਰ ਕੌਰ ਦੀ ਜ਼ਮਾਨਤ ਹੋ ਗਈ ਸੀ।
No comments:
Post a Comment