Monday, 7 November 2011

ਨੋ ਐਂਟਰੀ 'ਚ ਕਿਵੇਂ ਐਂਟਰੀ ਕਰ ਜਾਂਦੇ ਹਨ ਹੈਵੀ ਵ੍ਹੀਕਲ?


ਨੋ ਐਂਟਰੀ 'ਚ ਕਿਵੇਂ ਐਂਟਰੀ ਕਰ ਜਾਂਦੇ ਹਨ ਹੈਵੀ ਵ੍ਹੀਕਲ?

ਜਲੰਧਰ, 7 ਨਵੰਬਰ --ਕਮਿਸ਼ਨਰੇਟ ਦੀ ਟ੍ਰੈਫਿਕ ਪੁਲਸ ਕਾਫੀ ਸਖਤ ਤੇ ਚੌਕਸ ਹੋਣ ਦੇ ਬਾਵਜੂਦ ਹੈਵੀ ਵ੍ਹੀਕਲ ਸ਼ਹਿਰ ਵਿਚ ਨੋ ਐਂਟਰੀ ਜ਼ੋਨ ਵਿਚ ਐਂਟਰੀ ਕਰ ਜਾਂਦੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਹਰ ਚੌਕ 'ਚ ਸਖਤ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਹੈਵੀ ਵ੍ਹੀਕਲਾਂ ਦੀ ਐਂਟਰੀ ਕਿਵੇਂ ਹੋ ਜਾਂਦੀ ਹੈ। ਅਜਿਹਾ ਤਾਂ ਨਹੀਂ ਕਿ ਹੈਵੀ ਵ੍ਹੀਕਲ ਲੰਘਦੇ ਸਮੇਂ ਸਖਤ ਮੁਲਾਜ਼ਮ ਅਚਾਨਕ ਨਰਮ ਪੈ ਜਾਂਦੇ ਹਨ। ਸ਼ਹਿਰ ਵਿਚ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੈਵੀ ਵ੍ਹੀਕਲ ਦੀ ਐਂਟਰੀ ਬੈਨ ਹੈ। ਹੈਵੀ ਵ੍ਹੀਕਲ ਸ਼ਹਿਰ ਦੇ ਬਾਹਰ ਰੋਕਣ ਲਈ ਪੁਲਸ ਨੇ ਡੀ.ਏ.ਵੀ. ਕਾਲਜ ਨਹਿਰ ਅੱਗੇ ਤੇ ਸ਼ਹਿਰ ਵਿਚ ਆਉਣ ਵਾਲੇ ਪ੍ਰਮੁਖ ਚੌਕਾਂ ਵਿਚ ਨਾਕਾਬੰਦੀ ਕੀਤੀ ਹੈ ਪਰ ਇਹ ਨਾਕਾਬੰਦੀ ਸਿਰਫ ਦਿਖਾਵਾ ਮਾਤਰ ਹੀ ਸਾਬਿਤ ਹੋ ਰਹੀ ਹੈ। ਦੋਸ਼ ਹੈ ਕਿ ਕੁੱਝ ਇਕ ਟਰਾਂਸਪੋਰਟ ਕੰਪਨੀਆਂ ਦੇ ਟਰੱਕ ਧੜੱਲੇ ਨਾਲ ਸ਼ਹਿਰ ਵਿਚ ਘੁੰਮਦੇ ਨਜ਼ਰ ਆਂਦੇ ਹਨ। ਅਜਿਹੀਆਂ ਸੁਚਨਾਵਾਂ ਮਿਲਣ 'ਤੇ 'ਜਗ ਬਾਣੀ' ਟੀਮ ਨੇ ਅੱਜ ਵੱਖ-ਵੱਖ ਚੌਕਾਂ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਨਜ਼ਰ ਰੱਖੀ। ਵੇਖਣ ਵਿਚ ਆਇਆ ਕਿ ਹੈਵੀ ਵ੍ਹੀਕਲ ਮੁਲਾਜ਼ਮਾਂ ਦੇ ਸਾਹਮਣੇ ਸ਼ਰੇਆਮ ਚੌਕਾਂ ਤੋਂ ਲੰਘਦੇ ਹਨ। ਟੀਮ ਨੇ ਵਰਕਸ਼ਾਪ, ਕਪੂਰਥਲਾ ਤੇ ਟਾਂਡਾ ਆਦਿ ਚੌਕਾਂ ਵਿਚ ਫੋਟੋਆਂ ਕੀਤੀਆਂ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀ ਹੈਵੀ ਵ੍ਹੀਕਲ ਵਾਲੇ ਡਰਾਈਵਰਾਂ ਨਾਲ ਪੱਕੀ ਐਡਜਸਟਮੈਂਟ ਹੈ। ਆਵਾਜਾਈ ਜਾਮ ਕਰਨ ਵਾਲੇ ਹੈਵੀ ਵ੍ਹੀਕਲਾਂ 'ਤੇ ਸਖਤੀ ਨਾ ਕਰਨਾ ਤੇ ਦੋਪਹੀਆ ਵਾਹਨ ਚਾਲਕਾਂ ਦਾ ਦਿਨ ਰਾਤ ਚਾਲਾਨ ਕੱਟਣ ਦੇ ਟ੍ਰੈਫਿਕ ਪੁਲਸ ਦੇ ਦੋਹਰੇ ਮਾਪਦੰਡ ਦੇ ਕਾਰਨ ਸ਼ਹਿਰਵਾਸੀਆਂ ਵਿਚ ਰੋਸ ਹੋਣਾ ਲਾਜ਼ਮੀ ਹੈ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਚਾਲਾਨ ਕੱਟਣ ਦਾ ਆਪਣਾ ਟਾਰਗੇਟ ਆਮ ਜਨਤਾ ਤੋਂ ਪੂਰਾ ਕਰਦੇ ਹਨ, ਜਦੋਂਕਿ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਨੂੰ ਬਖਸ਼ ਦਿੱਤਾ ਜਾਂਦਾ ਹੈ।

No comments:

Post a Comment