ਫਗਵਾੜਾ, 7 ਨਵੰਬਰ -- ਪਿੰਡ ਖਲਵਾੜਾ ਵਿਚ ਆਪਣੀ ਚਾਚੀ ਰਾਜ ਰਾਣੀ ਦੇ ਗੰਭੀਰ ਦੋਸ਼ਾਂ ਦੇ ਘੇਰੇ ਵਿਚ ਆਏ ਭਤੀਜੇ ਅਮਰਜੀਤ ਪੁੱਤਰ ਪੂਰਨ ਸਿੰਘ ਨੇ ਜ਼ਹਿਰ ਨਿਗਲ ਲਿਆ। ਅਮਰਜੀਤ ਨੂੰ ਨਾਜ਼ੁਕ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ। ਪੀੜਤ ਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ 'ਤੇ ਉਸ ਦੀ ਚਾਚੀ ਨੇ ਝੂਠੇ ਦੋਸ਼ ਲਗਾਏ। ਅਮਰਜੀਤ ਆਪਣੀ ਚਾਚੀ ਦੁਆਰਾ ਲਗਾਏ ਗਏ ਦੋਸ਼ਾਂ ਤੋਂ ਇੰਨਾ ਦੁਖੀ ਹੋਇਆ ਕਿ ਉਸ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਅਮਰਜੀਤ 'ਤੇ ਉਸ ਦੀ ਚਾਚੀ ਨੇ ਦੋਸ਼ ਲਗਾਏ ਤਾਂ ਉਹ ਮਾਮਲੇ ਦੀ ਜਾਂਚ ਕਰਵਾਉਣ ਲਈ ਖੁਦ ਥਾਣਾ ਸਦਰ ਗਏ। ਥਾਣੇ ਤੋਂ ਆਉਣ ਤੋਂ ਬਾਅਦ ਉਹ ਇਕ ਕਮਰੇ ਵਿਚ ਚਲਾ ਗਿਆ। ਉਸ ਨੇ ਉਥੇ ਹੀ ਜ਼ਹਿਰੀਲੀ ਦਵਾਈ ਨਿਗਲ ਲਈ। ਦੂਜੇ ਪਾਸੇ ਚਾਚੀ ਰਾਜ ਰਾਣੀ ਨੇ ਕਿਹਾ ਹੈ ਕਿ ਜੋ ਉਸ ਨੇ ਆਪਣੇ ਭਤੀਜੇ ਉੱਪਰ ਦੋਸ਼ ਲਗਾਏ ਹਨ, ਉਹ ਸਹੀ ਹਨ। ਪੁਲਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।
No comments:
Post a Comment