ਜਲੰਧਰ, 8 ਨਵੰਬਰ -- ਆਬਾਦਪੁਰਾ ਇਲਾਕੇ ਵਿਚ ਕਥਿਤ ਤੌਰ 'ਤੇ ਇਕ ਨੌਜਵਾਨ ਤੇ ਔਰਤ ਵਿਚਕਾਰ ਕਾਫੀ ਦਿਨਾਂ ਤੋਂ ਚਲ ਰਹੇ ਪ੍ਰੇਮ-ਪ੍ਰਸੰਗਾਂ ਤੋਂ ਤੰਗ ਹੋਏ ਗੁਆਂਢੀਆਂ ਨੇ ਸਾਥੀਆਂ ਨਾਲ ਮਿਲ ਕੇ ਦੇਰ ਰਾਤ ਇਕ ਗਰਭਵਤੀ ਮਹਿਲਾ ਅਤੇ ਉਸ ਦੇ ਦਿਓਰ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ। ਘਟਨਾ ਦੇ ਬਾਅਦ ਲੋਕਾਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕੀਤਾ ਤੇ ਜ਼ਖਮੀ ਹਰਪ੍ਰੀਤ ਕੌਰ ਤੇ ਉਸ ਦੇ ਦਿਓਰ ਏਲਿਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਜ਼ਖਮੀ ਏਲਿਸ ਨੇ ਦਸਿਆ ਕਿ ਗੁਆਂਢ ਵਿਚ ਰਹਿਣ ਵਾਲੇ ਇਕ ਵਿਅਕਤੀ ਦਾ ਇਕ ਮਹਿਲਾ ਨਾਲ ਕਾਫੀ ਸਮੇਂ ਤੋਂ ਉਸ ਨਾਲ ਪ੍ਰੇਮ-ਪ੍ਰਸੰਗ ਚੱਲ ਰਹੇ ਹਨ ਅਤੇ ਮਹਿਲਾ ਵੀ ਉਸ ਨੂੰ ਫੋਨ ਕਰਦੀ ਸੀ। ਇਸ ਗੱਲ ਨੂੰ ਲੈ ਕੇ ਗੁਆਂਢੀ ਉਸ ਨਾਲ ਕਈ ਵਾਰ ਵਿਵਾਦ ਵੀ ਕਰ ਚੁੱਕਾ ਹੈ। ਇਸੇ ਰੰਜਿਸ਼ ਦੇ ਚਲਦੇ ਦੇਰ ਰਾਤ ਗੁਆਂਢੀ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦੀ ਭਾਬੀ ਨਾਲ ਗਾਲੀ-ਗਲੋਚ ਕੀਤੀ ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਇਸੇ ਤਰ੍ਹਾਂ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਮੁਹੱਲਾ ਇਸਲਾਮਗੰਜ ਨਿਵਾਸੀ ਸੁਨੀਤਾ ਪਤਨੀ ਬੌਬੀ ਨੇ ਦਸਿਆ ਕਿ ਇਲਾਕੇ 'ਚ ਰਹਿਣ ਵਾਲਾ ਇਕ ਵਿਅਕਤੀ ਜੋ ਕਿ ਜਨਮ-ਮਰਨ ਦੇ ਪ੍ਰਮਾਣ ਪੱਤਰ ਬਣਾਉਂਦਾ ਹੈ। ਉਸ ਤੋਂ ਆਪਣੇ ਪੁੱਤਰ ਦਾ ਜਨਮ ਪ੍ਰਮਾਣ ਬਣਵਾਉਣ ਲਈ ਕਿਹਾ ਤਾਂ ਉਕਤ ਵਿਅਕਤੀ ਨੇ 6 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦ ਉਸ ਨੇ ਉਸ ਨੂੰ 3 ਹਜ਼ਾਰ ਰੁਪਏ ਲੈਣ ਲਈ ਕਿਹਾ ਤਾਂ ਉਹ ਵਿਵਾਦ ਕਰਨ ਲੱਗਾ। ਕੁਝ ਹੀ ਦੇਰ ਬਾਅਦ ਉਹ ਆਪਣੀ ਪਤਨੀ ਨੂੰ ਲੈ ਕੇ ਉਸ ਦੇ ਘਰ ਆਇਆ ਅਤੇ ਉਸ 'ਤੇ ਹਮਲਾ ਕਰ ਦਿਤਾ। ਇਕ ਹੋਰ ਘਟਨਾ ਵਿਚ ਕਰਤਾਰਪੁਰ ਨਿਵਾਸੀ ਮਨਪ੍ਰੀਤ ਕੌਰ ਪਤਨੀ ਸਾਹਬੀ ਸ਼ੱਕੀ ਹਾਲਤ ਵਿਚ ਅੱਗ ਦੀ ਲਪੇਟ ਵਿਚ ਆਉਣ ਨਾਲ ਝੁਲਸ ਗਈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।
No comments:
Post a Comment