ਮੋਹਾਲੀ, 8 ਨਵੰਬਰ --ਮੋਗਾ ਦੀ ਇਕ ਲੜਕੀ ਦਾ ਜਾਅਲੀ ਫੇਸਬੁੱਕ ਆਈ.ਡੀ. ਬਣਾ ਕੇ ਉਸ ਨੂੰ ਬਦਨਾਮ ਕਰਨ ਵਾਲੇ 3 ਨੌਜਵਾਨਾਂ ਦਾ ਸਾਇਬਰ ਕ੍ਰਾਈਮ ਵਿੰਗ ਆਫ ਪੰਜਾਬ ਸਟੇਟ ਕ੍ਰਾਈਮ ਬ੍ਰਾਂਚ ਫੇਜ਼-4 ਮੋਹਾਲੀ ਨੇ ਪਤਾ ਲਗਾਇਆ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਟੇਟ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਫੇਕ ਆਈ.ਡੀ. ਬਣਾਉਣ ਵਾਲੇ 3 ਨੌਜਵਾਨਾਂ ਦੀ ਪਹਿਚਾਣ ਕਰ ਲਈ ਗਈ ਹੈ, ਇਨ੍ਹਾਂ ਦੇ ਖਿਲਾਫ ਆਈ.ਟੀ. ਐਕਟ, ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਇਕ ਟੀਮ ਮੋਹਾਲੀ ਤੋਂ ਮੋਗਾ ਵੀ ਭੇਜੀ ਗਈ ਹੈ। ਲੈਪਟਾਪ ਰਿਪੇਅਰ ਕਰਵਾਉਣ ਗਈ ਲੜਕੀ ਦੀਆਂ ਫੋਟੋਆਂ ਚੁਰਾਈਆਂ:-ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੋਗਾ 'ਚ ਰਹਿਣ ਵਾਲਾ ਹਰਮਨਦੀਪ ਸਿੰਘ ਕੰਪਿਊਟਰ ਰਿਪੇਅਰ ਦਾ ਕੰਮ ਕਰਦਾ ਹੈ। ਜਿਸ ਲੜਕੀ ਦਾ ਜਾਅਲੀ ਫੇਸਬੁੱਕ ਆਈ.ਡੀ. ਬਣਾਇਆ ਗਿਆ, ਉਹ ਆਪਣਾ ਲੈਪਟਾਪ ਠੀਕ ਕਰਵਾਉਣ ਲਈ ਗਈ ਸੀ। ਇਥੇ ਹੀ ਹਰਮਨਦੀਪ ਨੇ ਲੜਕੀ ਦੀਆਂ ਕਈ ਫੋਟੋਗ੍ਰਾਫ ਉਸ ਦੇ ਲੈਪਟਾਪ ਵਿਚੋਂ ਚੋਰੀ ਕਰ ਲਈਆਂ ਅਤੇ ਉਨ੍ਹਾਂ ਦਾ ਆਈ.ਡੀ. ਬਣਾਉਣ ਲਈ ਇਸਤੇਮਾਲ ਕੀਤਾ।
No comments:
Post a Comment