Monday, 7 November 2011

ਸੈਕਸ ਸਕੈਂਡਲ 'ਚ 4 ਔਰਤਾਂ ਸਣੇ ਨੌਜਵਾਨਾਂ ਨੂੰ ਕਾਬੂ ਕੀਤਾ


ਸੰਗਰੂਰ, 7 ਨਵੰਬਰ -- ਬੀਤੇ ਦਿਨੀਂ ਸਥਾਨਕ ਇਕ ਹੋਟਲ ਵਿਚ ਚਾਰ ਔਰਤਾਂ ਤੇ ਕੁਝ ਨੌਜਵਾਨਾਂ ਨੂੰ ਸੈਕਸ ਸਕੈਂਡਲ ਤਹਿਤ ਪੁਲਸ ਵਲੋਂ ਛਾਪਾ ਮਾਰ ਕੇ ਰੰਗੇ ਹੱਥੀਂ ਕਾਬੂ ਕਰਨ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਅਮੀਰ ਘਰਾਣੇ ਦੀਆਂ ਚਾਰ ਔਰਤਾਂ ਅਤੇ ਨੌਜਵਾਨ ਜੋ ਬਾਹਰ ਦੇ ਦੱਸੇ ਜਾਂਦੇ ਹਨ, ਨੂੰ ਪੁਲਸ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਪਰ ਲੱਖਾਂ ਦਾ ਸੌਦਾ ਕਰਕੇ ਇਸ ਨੂੰ ਰਫਾ-ਦਫਾ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ। ਸ਼ਹਿਰ ਵਿਚ ਚੱਲ ਰਹੀ ਇਸ ਚਰਚਾ ਸੰਬੰਧੀ ਜਦੋਂ ਜ਼ਿਲਾ ਪੁਲਸ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਨੋਟਿਸ ਵਿਚ ਨਹੀਂ ਹੈ ਇਸ ਬਾਰੇ ਉਹ ਡੀ. ਐੱਸ. ਪੀ. ਤੋਂ ਪਤਾ ਕਰਨਗੇ। ਡੀ. ਐੱਸ. ਪੀ. ਸੁਨਾਮ ਨੇ ਇਸ ਕਾਂਡ ਨੂੰ ਕਿਸੇ ਪੱਤਰਕਾਰ ਦੀ ਚਾਲ ਦੱਸਦਿਆਂ ਕਿਹਾ ਕਿ ਇਸ ਬਾਰੇ ਪੂਰੀ ਤਰ੍ਹਾਂ ਨਾਲ ਛਾਣਬੀਣ ਕੀਤੀ ਜਾਵੇਗੀ।

No comments:

Post a Comment