Monday, 7 November 2011

ਮਕਾਨ ਖਰੀਦਣ ਬਹਾਨੇ ਆਏ ਨੌਜਵਾਨਾਂ ਨੇ ਕੀਤਾ ਬਲਾਤਕਾਰ


ਜਲੰਧਰ, 7 ਨਵੰਬਰ -- ਮਕਾਨ ਖਰੀਦਣ ਬਹਾਨੇ ਘਰ ਵਿਚ ਵੜੇ 2 ਨੌਜਵਾਨ ਔਰਤ ਨਾਲ ਬਲਾਤਕਾਰ ਕਰ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਗਗਨਅਜੀਤ ਸਿੰਘ ਤੇ ਏ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਮੌਕੇ 'ਤੇ ਪਹੁੰਚੇ। ਪੀੜਤ ਔਰਤ ਰੇਣੂ ਵਰਮਾ (23) ਪਤਨੀ ਸੰਦੀਪ ਵਰਮਾ ਨਿਵਾਸੀ ਸ਼ਿਵਾਜੀ ਨਗਰ ਬਸਤੀ ਦਾਨਿਸ਼ਮੰਦਾਂ ਨੇ ਦਸਿਆ ਕਿ ਸਵੇਰੇ ਉਸ ਦਾ ਪਤੀ ਅਤੇ ਸਹੁਰਾ ਕਿਤੇ ਬਾਹਰ ਗਏ ਹੋਏ ਸਨ ਤੇ ਉਸ ਨਾਲ ਉਸ ਦੀ ਸੱਸ ਆਸ਼ਾ ਰਾਣੀ ਘਰ ਵਿਚ ਸੀ। ਉਸ ਸਮੇਂ ਦੋ ਨੌਜਵਾਨ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਉਸ ਨੂੰ ਕਿਹਾ ਕਿ ਉਹ ਮਕਾਨ ਖਰੀਦਣਾ ਚਾਹੁੰਦੇ ਹਨ। ਉਹ ਮਕਾਨ ਦੇਖਣ ਬਹਾਨੇ ਅੰਦਰ ਆ ਗਏ ਅਤੇ ਅੰਦਰ ਆਉਂਦੇ ਹੀ ਉਕਤ ਨੌਜਵਾਨਾਂ ਨੇ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿਤੀ। ਉਸ ਵਲੋਂ ਰੌਲਾ ਪਾਉਣ 'ਤੇ ਉਸ ਦੀ ਸੱਸ ਨੇ ਉਕਤ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦੀ ਸੱਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿਤਾ, ਜਿਸ ਦੇ ਬਾਅਦ ਉਕਤ ਨੌਜਵਾਨਾਂ ਵਿਚੋਂ ਇਕ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਫਰਾਰ ਹੋ ਗਏ। ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਜ਼ਖਮੀ ਔਰਤ ਆਸ਼ਾ ਰਾਣੀ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਦੇਰ ਸ਼ਾਮ ਪੁਲਸ ਨੇ ਪੀੜਤ ਰੇਣੂ ਦੇ ਬਿਆਨਾਂ 'ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।  ਏ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

No comments:

Post a Comment