ਫਗਵਾੜਾ, 6 ਨਵੰਬਰ--ਪਿੰਡ ਖਲਵਾੜਾ ਵਿਖੇ ਇਕ ਲੜਕੇ ਵਲੋਂ ਆਪਣੀ ਚਾਚੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ, ਉਸਦੇ ਕਪੜੇ ਪਾੜਨ ਤੇ ਉਸਨੂੰ ਬੇਆਬਰੂ ਕਰਨ ਦਾ ਮਾਮਲਾ ਪ੍ਰਕਾਸ਼ 'ਚ ਆਇਆ ਹੈ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਪੀੜਤ ਰਾਜ ਰਾਣੀ ਪਤਨੀ ਕੁਲਦੀਪ ਨੇ ਦੱਸਿਆ ਕਿ ਉਹ ਪਿੰਡ 'ਚ ਇਕੱਲੀ ਬੱਚਿਆਂ ਨਾਲ ਰਹਿੰਦੀ ਹੈ। ਉਸ ਦਾ ਭਤੀਜਾ ਜ਼ਬਰਦਸਤੀ ਉਸਦੇ ਘਰ 'ਚ ਦਾਖਲ ਹੋਇਆ ਤੇ ਉਸ ਨੂੰ ਬੇਆਬਰੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੇ ਕੁੱਟ-ਮਾਰ ਕਰਦੇ ਹੋਏ ਉਸਦੇ ਕਪੜੇ ਪਾੜ ਦਿੱਤੇ। ਦੂਜੇ ਪਾਸੇ ਦੋਸ਼ੀ ਪੱਖ ਨੇ ਰਾਜ ਰਾਣੀ ਦੇ ਦੋਸ਼ਾਂ ਨੂੰ ਗ਼ਲਤ ਤੇ ਝੂਠਾ ਦੱਸਿਆ ਹੈ। ਪੁਲਸ ਨੂੰ ਮਾਮਲੇ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।
No comments:
Post a Comment