ਸ਼ਰਾਬੀ ਨੇ ਕੀਤਾ ਐਮਰਜੈਂਸੀ ਵਿਚ ਹੰਗਾਮਾ
ਜਲੰਧਰ, 24 ਨਵੰਬਰ --ਦੇਰ ਰਾਤ ਗੜ੍ਹਾ ਇਲਾਕੇ ਵਿਚ ਕਾਰ ਸਵਾਰ ਵਿਅਕਤੀ ਨੇ ਦੂਸਰੇ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ ਬਾਅਦ ਵਿਚ ਹੰਗਾਮਾ ਕਰਨ ਲੱਗਾ, ਘਟਨਾ ਸਥਾਨ 'ਤੇ ਪਹੁੰਚੀ ਥਾਣਾ 7 ਦੀ ਪੁਲਸ ਨੇ ਕਾਰ ਚਾਲਕ ਨੂੰ ਨਸ਼ੇ ਦੀ ਹਲਾਤ ਵਿਚ ਕਾਬੂ ਕਰ ਕੇ ਉਸ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਲਈ ਲਿਆਂਦਾ ਤਾਂ ਉਸ ਨੇ ਐਮਰਜੈਂਸੀ ਵਿਚ ਹੰਗਾਮਾ ਕੀਤਾ। ਸ਼ਰਾਬੀ ਕਦੇ ਪੁਲਸ ਵਾਲਿਆਂ ਨਾ ਗਾਲੀ-ਗਲੋਚ ਕਰਦਾ ਤਾਂ ਕਦੇ ਹੋਰ ਲੋਕਾਂ ਨਾਲ ਵਿਵਾਦ ਕਰਦਾ। ਡਾਕਟਰ ਨੇ ਦੋਸ਼ੀ ਹਰਵਿੰਦਰ ਸਿੰਘ ਨਿਵਾਸੀ ਸੁਰਜੀਤ ਨਗਰ ਦੀ ਸ਼ਰਾਬ ਪੀਣ ਦੀ ਪੁਸ਼ਟੀ ਕੀਤੀ ਹੈ। ਇਕ ਹੋਰ ਘਟਨਾ ਵਿਚ ਦੋਮੋਰੀਆ ਪੁਲ ਕੋਲ ਸ਼ੱਕੀ ਹਾਲਤ ਵਿਚ ਜ਼ਹਿਰੀਲੇ ਪਦਾਰਥ ਦਾ ਸੇਵਨ ਕਰਨ ਵਾਲੇ ਰਾਜੀਵ ਪੁੱਤਰ ਸੁਰਿੰਦਰ ਨਿਵਾਸੀ ਮਿਜੋਰਾ ਮੁਹੱਲਾ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਜੀਵ ਕੁਝ ਦਿਨ ਪਹਿਲਾਂ ਘਰ ਤੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਸੀ। ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਰਾਜੀਵ ਦੋਮੋਰੀਆ ਪੁਲਸ ਕੋਲ ਘੁੰਮ ਰਿਹਾ ਹੈ ਜਿਵੇਂ ਹੀ ਉਹ ਰਾਜੀਵ ਨੂੰ ਲੈਣ ਪਹੁੰਚੇ ਤਾਂ ਉਸ ਦੀ ਤਬੀਅਤ ਖਰਾਬ ਸੀ ਤੇ ਉਸ ਨੇ ਦਸਿਆ ਕਿ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ। ਥਾਣਾ ਨੰ. 3 ਦੀ ਪੁਲਸ ਵਲੋਂ ਦੇਰ ਰਾਤ ਮਾਮਲੇ ਦੀ ਜਾਂਚ ਜਾਰੀ ਸੀ।
Tags : www.tehlkapunjabtv.in
No comments:
Post a Comment