Saturday, 26 November 2011

duja vivah


ਕੁਆਰਾ ਦੱਸ ਕੇ ਦੂਜਾ ਵਿਆਹ ਕਰਵਾਇਆ

ਅੰਮ੍ਰਿਤਸਰ, 26 ਨਵੰਬਰ --ਪਹਿਲਾਂ ਤੋਂ ਵਿਆਹੇ ਤੇ ਇਕ ਬੱਚੇ ਦੇ ਪਿਓ ਵਲੋਂ ਆਪਣੇ ਆਪ ਨੂੰ ਕੁਆਰਾ ਦੱਸ ਪਰਿਵਾਰ ਦੀ ਮਿਲੀਭੁਗਤ ਨਾਲ ਦੂਜਾ ਵਿਆਹ ਕਰਨ ਮਗਰੋਂ ਦੂਸਰੀ ਵਿਆਹੀ ਔਰਤ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸੰਬੰਧੀ ਥਾਣਾ ਛੇਹਰਟਾ ਦੀ ਪੁਲਸ ਨੇ ਪਰਿਵਾਰ ਦੇ 7 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ। ਸੰਨ੍ਹ ਸਾਹਿਬ ਰੋਡ ਵਾਸੀ ਨਵਨੀਤ ਕੌਰ ਪੁੱਤਰੀ ਟਹਿਲ ਸਿੰਘ ਨੇ ਪੁਲਸ ਨੂੰ ਦਸਿਆ ਕਿ ਮੁਲਜ਼ਮ ਡੇਵਿਡ ਮਸੀਹ ਨੇ ਖੁਦ ਨੂੰ ਵਿਆਹਿਆ ਨਾ ਹੋਣ ਦਾ ਦੱਸ ਕੇ ਉਸ ਨਾਲ ਵਿਆਹ ਕਰ ਲਿਆ ਤੇ ਵਿਆਹ ਮਗਰੋਂ ਉਸਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਪਹਿਲਾਂ ਵੀ ਪਠਾਨਕੋਟ ਵਾਸੀ ਭਾਰਤੀ ਨਾਂ ਦੀ ਲੜਕੀ ਨਾਲ ਵਿਆਹ ਕਰਵਾਇਆ ਹੈ ਤੇ ਉਸਦਾ ਇਕ ਲੜਕਾ ਵੀ ਹੈ ਤੇ ਮੁਲਜ਼ਮ ਖਿਲਾਫ ਪਠਾਨਕੋਟ ਵਿਚ ਪਹਿਲਾਂ ਹੀ ਦਾਜ ਦਾ ਮਾਮਲਾ ਦਰਜ ਹੈ। ਉਸਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸਨੂੰ ਵੀ ਦਾਜ ਲਈ ਪ੍ਰੇਸ਼ਾਨ ਕਰਕੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਡੇਵਿਡ ਮਸੀਹ ਪੁੱਤਰ ਗੁਲਜ਼ਾਰ ਮਸੀਹ, ਰਾਜ ਰਾਣੀ ਪਤਨੀ ਗੁਲਜ਼ਾਰ ਮਸੀਹ, ਪ੍ਰੇਮ ਰਾਜ ਪੁੱਤਰ ਗੁਲਜ਼ਾਰ ਮਸੀਹ ਵਾਸੀ ਮਿਲਟਰੀ ਹਸਪਤਾਲ ਪਠਾਨਕੋਟ, ਜ਼ੀਨਤ ਰੋਜ਼ੀ ਵਾਸੀ ਚੰਡੀਗੜ੍ਹ, ਅਰਜਨ ਸਿੰਘ, ਬਲਵਿੰਦਰ ਕੌਰ ਪਤਨੀ ਅਰਜਨ ਸਿੰਘ ਵਾਸੀ ਨਰਾਇਣਗੜ੍ਹ ਛੇਹਰਟਾ ਤੇ ਤੇਜ਼ੀ ਪੁੱਤਰੀ ਗੁਲਜ਼ਾਰ ਮਸੀਹ ਵਾਸੀ ਅਮਰੀਕਾ ਖਿਲਾਫ ਮਾਮਲਾ ਦਰਜ ਕਰਕੇ ਛਾਣਬੀਣ ਕੀਤੀ ਜਾ ਰਹੀ ਹੈ।

No comments:

Post a Comment