ਅਕਾਲੀਆਂ ਨੇ ਸ਼ਰਾਬ ਨਾਲ ਰੱਜ ਕੇ ਔਰਤਾਂ ਨਾਲ ਕੀਤੀ ਬਦਤਮੀਜ਼ੀ

ਪਿੰਡ ਵਾਸੀਆਂ ਕੀਤੀ ਛਿੱਤਰ ਪਰੇਡ
ਲੰਬੀ, 26 ਨਵੰਬਰ (ਲਖਵੀਰ, ਜਟਾਣਾ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਲ ਹੋਏ ਵਰਾਸਤੇ-ਏ-ਖਾਲਸਾ ਦੇ ਉਦਘਾਟਨ ਸਮਾਰੋਹ 'ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਹਲਕੇ ਲੰਬੀ ਦੇ ਪਿੰਡ ਘੁਮਿਆਰਾ ਦੀ ਸਰਪੰਚਣੀ ਦਾ ਪਤੀ ਦਰਸ਼ਨ ਸਿੰਘ ਉਰਫ ਡੀ. ਸੀ. 40 ਦੇ ਕਰੀਬ ਔਰਤਾਂ ਨੂੰ ਸ੍ਰੀ ਅਨੰਦਪੁਰ ਵਿਖੇ ਲੈ ਕੇ ਗਿਆ ਸੀ ਪਰ ਆਉਣ ਸਮੇਂ ਉਹ ਸ਼ਰਾਬ ਨਾਲ ਰੱਜ ਕੇ ਔਰਤਾਂ ਨਾਲ ਬਦਸਲੂਕੀ ਕਰਦਾ ਰਿਹਾ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਮੁੱਖ ਮੰਤਰੀ ਨੇ ਸਰਪੰਚ ਬਣਾਇਆ ਹੈ, ਮੈਂ ਜਿਸ ਨੂੰ ਮਰਜ਼ੀ ਬਾਂਹ ਤੋਂ ਫੜ ਸਕਦਾ ਹਾਂ, ਜਿਸ ਤੋਂ ਖਫਾ ਹੋ ਕੇ ਪਿੰਡ ਵਾਸੀਆਂ ਨੇ ਚੌਕੀ ਕਿੱਲਿਆਂ ਵਾਲੀ ਵਿਖੇ ਉਸਦੇ ਖਿਲਾਫ ਦਰਖਾਸਤ ਦਿੱਤੀ, ਜਦੋਂਕਿ ਪੁਲਸ ਨੇ ਉਨ੍ਹਾਂ ਨੂੰ ਪਿੰਡ ਵਿਖੇ ਪਿੰਡ ਦੀਆਂ ਔਰਤਾਂ ਤੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਾਫੀ ਮੰਗਵਾਉਣ ਦਾ ਭਰੋਸਾ ਦਿਵਾ ਕੇ ਸ਼ਾਮ ਦੇ 6 ਵਜੇ ਦਾ ਸਮਾਂ ਨਿਸ਼ਚਿਤ ਕਰ ਦਿੱਤਾ। ਜਦੋਂ ਪਿੰਡ ਦੇ ਇੰਚਾਰਜ ਹਰਮੀਤ ਸਿੰਘ ਭੀਟੀਵਾਲਾ ਦੇ ਪੀ. ਏ. ਇਕਬਾਲ ਸਿੰਘ ਤੇ ਹੌਲਦਾਰ ਜੱਜਬੀਰ ਸਿੰਘ ਦਰਸ਼ਨ ਸਿੰਘ ਨੂੰ ਲੈ ਕੇ ਗੁਰਦੁਆਰਾ ਪਹੁੰਚੇ ਤਾਂ ਪਿੰਡ ਦੀਆਂ ਔਰਤਾਂ ਤੋਂ ਗਲਤੀ ਮੰਨ ਕੇ ਆਪਣੀ ਕੱਲ ਕੀਤੀ ਗਲਤੀ ਦੀ ਮਾਫੀ ਮੰਗੀ, ਤੇ ਕਿਹਾ ਭਾਵੇਂ ਇਸ ਲਈ ਮੈਨੂੰ ਜੁੱਤੀਆਂ ਮਾਰ ਲਓ, ਇੰਨਾ ਕਹਿਣ ਦੀ ਦੇਰ ਸੀ ਕਿ ਪਿੰਡ ਦੀਆਂ ਔਰਤਾਂ ਤੇ ਪਿੰਡ ਵਾਸੀਆਂ ਨੇ ਛਿੱਤਰ ਪਰੇਡ ਸ਼ੁਰੂ ਕਰ ਦਿੱਤੀ। ਹਰਮੀਤ ਸਿੰਘ ਦੇ ਪੀ. ਏ. ਨੇ ਗੋਲੀ ਚਲਾਉਣ ਦੀ ਧਮਕੀ ਦੇ ਕੇ ਦਰਸ਼ਨ ਸਿੰਘ ਨੂੰ ਪਿੰਡ ਵਾਸੀਆਂ ਦੇ ਸ਼ਿਕੰਜੇ ਵਿਚੋਂ ਛਡਾਇਆ, ਜਦੋਂਕਿ ਪਿੰਡ ਵਾਸੀਆਂ ਵਿਚ ਅਕਾਲੀ ਦਲ ਲਈ ਆਪਣਾ ਗੁੱਸਾ ਬਰਕਰਾਰ ਸੀ ਕਿ ਮੁੱਖ ਮੰਤਰੀ ਦੀ ਸ਼ਹਿ 'ਤੇ ਹੀ ਇਕ ਆਦਮੀ ਸਾਡੀ ਇੱਜ਼ਤ ਨੂੰ ਹੱਥ ਪਾਉਣ ਦੀ ਹਿੰਮਤ ਕਰ ਰਿਹਾ ਹੈ ਅਤੇ ਕਮਲਜੀਤ ਸਿੰਘ ਠਾਣਾ, ਪਾਲ ਸਿੰਘ, ਮਲਕੀਤ ਸਿੰਘ, ਅਜਮੇਰ ਸਿੰਘ, ਹਰਨੇਕ ਸਿੰਘ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਜਾਰੀ ਰਹੇਗਾ ।

No comments:
Post a Comment