ਪੂਜਾ ਨੂੰ ਹੋਸ਼ ਆਇਆ, ਜੇਲ ਜਾਵੇਗੀ
ਜਲੰਧਰ, 29 ਨਵੰਬਰ--25 ਨਵੰਬਰ ਦੀ ਸਵੇਰ ਨੂੰ ਰਾਮਾ ਮੰਡੀ ਖੇਤਰ ਦੇ ਨਿਊ ਬਾਬਾ ਬੁੱਢਾ ਜੀ ਨਗਰ ਵਿਖੇ ਆਪਣੇ 2 ਮਾਸੂਮ ਬੱਚਿਆਂ ਦੀ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦਾ ਯਤਨ ਕਰਨ ਵਾਲੀ ਪੂਜਾ ਅਰੋੜਾ ਨਾਮੀ ਔਰਤ ਪਿਛਲੇ ਪੰਜ ਦਿਨਾਂ ਤੋਂ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ ਪਰ ਹੁਣ ਉਸਨੂੰ ਹੋਸ਼ ਆ ਗਿਆ ਹੈ ਤੇ ਡਾਕਟਰਾਂ ਨੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਉਧਰ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਐੱਸ.ਆਈ. ਮੋਹਨ ਸਿੰਘ ਅਡੀਸ਼ਨਲ ਐੱਸ.ਐੱਚ.ਓ. ਨੇ ਕਿਹਾ ਹੈ ਕਿ ਪੂਜਾ ਖਿਲਾਫ ਪੁਲਸ ਨੇ ਬੱਚਿਆਂ ਦੀ ਹੱਤਿਆ ਕਰਨ ਤੇ ਖੁਦਕੁਸ਼ੀ ਕਰਨ ਦਾ ਯਤਨ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸਦੇ ਪੂਰੀ ਤਰ੍ਹਾਂ ਹੋਸ਼ 'ਚ ਆਉਣ 'ਤੇ ਬਿਆਨ ਵੀ ਲਏ ਜਾਣਗੇ ਅਤੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦੇ ਪੂਰੀ ਤਰ੍ਹਾਂ ਠੀਕ ਹੁੰਦੇ ਹੀ ਹਿਰਾਸਤ 'ਚ ਲੈਣ ਵਾਸਤੇ ਹਸਪਤਾਲ 'ਚ ਵੀ ਪੁਲਸ ਤਾਇਨਾਤ ਕੀਤੀ ਗਈ ਹੈ।
No comments:
Post a Comment