ਦੁਨੀਆ ਦੇ ਸੱਤ ਨਵੇਂ ਅਜੂਬੇ
ਉਂਝ ਤਾਂ ਦੁਨੀਆ 'ਚ ਕਈ ਅਨੋਖੀਆਂ ਥਾਵਾਂ ਮੌਜੂਦ ਹਨ ਅਤੇ ਇਨ੍ਹਾਂ ਨੂੰ ਕਿਸੇ ਸੂਚੀ 'ਚ ਸੀਮਤ ਕਰਨਾ ਸੰਭਵ ਨਹੀਂ ਹੈ ਪਰ ਫਿਰ ਵੀ ਸਮੇਂ-ਸਮੇਂ 'ਤੇ ਦੁਨੀਆ ਦੇ ਸੱਤ ਅਜੂਬਿਆਂ ਦੀ ਕੋਈ ਨਾ ਕੋਈ ਸੂਚੀ ਪੇਸ਼ ਕਰ ਹੀ ਦਿੱਤੀ ਜਾਂਦੀ ਹੈ। ਇਨ੍ਹਾਂ ਸੂਚੀਆਂ ਨੂੰ ਲੈ ਕੇ ਲੋਕਾਂ 'ਚ ਬੇਸ਼ੱਕ ਮਤਭੇਦ ਦਿਸਦੇ ਹਨ ਪਰ ਇਨ੍ਹਾਂ ਦੇ ਅਨੋਖੇਪਣ ਨੂੰ ਲੈ ਕੇ ਸਾਰੇ ਇਕਮਤ ਹੁੰਦੇ ਹਨ।
ਦੁਨੀਆ ਦੇ ਸੱਤ ਨਵੇਂ ਕੁਦਰਤੀ ਅਜੂਬਿਆਂ ਨੂੰ ਤੈਅ ਕਰਨ ਦਾ ਕੰਮ ਇਕ ਪ੍ਰਾਈਵੇਟ ਇੰਸਟੀਚਿਊਟ 'ਨਿਊ 7 ਵੰਡਰਸ' ਨੇ ਸ਼ੁਰੂ ਕੀਤਾ ਸੀ। 2007 ਵਿਚ ਸ਼ੁਰੂ ਇਸ ਮੁਹਿੰਮ ਦੇ ਨਤੀਜੇ ਹਾਲ ਹੀ 'ਚ ਜਾਰੀ ਕੀਤੇ ਗਏ ਹਨ। ਇਨ੍ਹਾਂ ਨਵੇਂ ਕੁਦਰਤੀ ਅਜੂਬਿਆਂ ਨੂੰ ਲੱਭਣ ਲਈ ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਆਪਣੇ ਸੁਝਾਅ ਦਿੱਤੇ।
1. ਵੀਅਤਨਾਮ 'ਚ ਹਾਲੋਂਗ ਦੀ ਖਾੜੀ
ਇਸ ਖਾੜੀ 'ਚ ਸਮੁੰਦਰ ਵਿਚਕਾਰ ਤਕਰੀਬਨ 2000 ਚੱਟਾਨਾਂ ਖੜ੍ਹੀਆਂ ਹਨ। ਇਹ ਖਾੜੀ 1994 'ਚ ਯੂਨੈਸਕੋ ਦੇ ਅਜੂਬਿਆਂ ਦੀ ਸੂਚੀ 'ਚ ਮੌਜੂਦ ਹੈ। ਉਂਝ ਯੂਨੈਸਕੋ 'ਨਿਊ 7 ਵੰਡਰਸ' ਮੁਹਿੰਮ ਤੋਂ ਖੁਦ ਨੂੰ ਦੂਰ ਰਖਦਾ ਹੈ ਕਿਉਂਕਿ ਇਸ ਵਿਚ ਉਹ ਹੀ ਲੋਕ ਆਪਣਾ ਸੁਝਾਅ ਦੇ ਸਕਦੇ ਹਨ ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਹੋਵੇ।
2. ਦੱਖਣੀ ਕੋਰੀਆ ਦਾ ਯੇਯੁਦੋ
ਕੋਰੀਆ ਦੇ ਦੱਖਣੀ ਹਿੱਸੇ 'ਚ ਨਮੀ ਤੇ ਗਰਮ ਕਟਿਬੰਧੀਯ ਜਵਾਲਾਮੁਖੀ ਟਾਪੂ ਯੇਯੁਦੋ ਸਥਿਤ ਹੈ। ਕਈ ਸਾਲਾਂ ਤੋਂ ਸੁੱਤੇ ਇਸ ਜਵਾਲਾਮੁਖੀ 'ਚ ਇਕ ਝੀਲ ਬਣ ਗਈ ਹੈ ਜੋ ਦੇਸ਼ ਦੇ ਰਾਸ਼ਟਰੀ ਬਗੀਚੇ ਦਾ ਕੇਂਦਰ ਹੈ। ਹੁਣੇ ਜਿਹੇ ਇਸ ਨੂੰ ਦੁਨੀਆ ਦੇ ਸੱਤ ਨਵੇਂ ਅਜੂਬਿਆਂ 'ਚ ਸ਼ਾਮਲ ਕੀਤਾ ਗਿਆ ਹੈ।
3. ਦੱਖਣੀ ਅਮੇਰਿਕਾ 'ਚ ਅਮੇਜਨ
ਦੁਨੀਆ ਦੀਆਂ ਸਭ ਤੋਂ ਵੱਡੀਆਂ ਨਦੀਆਂ 'ਚੋਂ ਇਕ ਅਮੇਜਨ ਦੱਖਣੀ ਅਮੇਰਿਕਾ 'ਚ ਸਥਿਤ ਹੈ। ਇਸ ਨਦੀ 'ਚ ਇੰਨਾ ਪਾਣੀ ਹੈ ਕਿ ਇਸ 'ਚੋਂ ਛੋਟੀਆਂ ਸੱਤ ਨਦੀਆਂ ਦਾ ਪਾਣੀ ਇਸ ਵਿਚ ਸਮਾ ਜਾਵੇ।
4. ਬ੍ਰਾਜ਼ੀਲ ਦਾ ਇਗੁਆਜੁ
ਬ੍ਰਾਜ਼ੀਲ ਦੇ ਪਰਾਨਾ 'ਚ ਤਿੰਨ ਕਿਲੋਮੀਟਰ ਦੀ ਉਚਾਈ ਤੋਂ ਇਗੁਆਜੁ ਨਦੀ ਤੋਂ ਪਾਣੀ ਹੇਠਾਂ ਡਿਗਦਾ ਹੈ। ਇਗੁਆਜੁ ਝਰਨੇ ਨੂੰ ਦੋ ਨੈਸ਼ਨਲ ਪਾਰਕ ਆਪਣੇ ਇਲਾਕੇ 'ਚ ਸ਼ਾਮਲ ਕਰਨਾ ਚਾਹੁੰਦੇ ਹਨ। 'ਨਿਊ 7 ਵੰਡਰਸ' ਨੇ ਵੀ ਇਸ ਦੀ ਸੁਰੱਖਿਆ ਨੂੰ ਆਪਣੇ ਕੰਮ 'ਚ ਸ਼ਾਮਲ ਕਰ ਲਿਆ ਹੈ।
5. ਇੰਡੋਨੇਸ਼ੀਆ ਦਾ ਕੋਮੋਦੋ ਟਾਪੂ
ਇੰਡੋਨੇਸ਼ੀਆ ਦਾ ਕੋਮੋਦੋ ਟਾਪੂ ਵੱਡੀਆਂ-ਵੱਡੀਆਂ ਛਿਪਕਲੀਆਂ ਲਈ ਜਾਣਿਆ ਜਾਂਦਾ ਹੈ। ਇਹ ਤਿੰਨ ਮੀਟਰ ਲੰਬੀਆਂ ਅਤੇ 70 ਕਿਲੋ ਦਾ ਹੋ ਸਕਦਾ ਹੈ। ਕੋਮੋਦੋ ਟਾਪੂ ਆਪਣੇ ਖੂਬਸੂਰਤ ਪੇੜ-ਪੌਦਿਆਂ ਲਈ ਵੀ ਪ੍ਰਸਿੱਧ ਹੈ।
6. ਪੁਏਰਤੋ ਪਿੰ੍ਰਸੇਸਾ 'ਚ ਧਰਤੀ ਦੇ ਹੇਠਾਂ ਨਦੀ
ਫਿਲੀਪੀਨਸ ਵਿਚ ਦੁਨੀਆ ਦੀ ਸਭ ਤੋਂ ਲੰਬੀ ਅਜਿਹੀ ਨਦੀ ਹੈ ਜੋ ਧਰਤੀ ਦੇ ਹੇਠਾਂ ਵਹਿੰਦੀ ਹੈ। ਇਸ ਤੋਂ ਉੱਪਰ ਇਕ ਵੱਡਾ ਸਾਰਾ ਪਹਾੜ ਹੈ। ਧਰਤੀ ਦੇ ਹੇਠਾਂ ਦੀ ਇਸ ਨਦੀ 'ਚ ਅਜਿਹੇ ਅਨੋਖੇ ਜੀਵ ਹਨ ਜੋ ਦੁਨੀਆ 'ਚ ਹੋਰ ਕਿਤੇ ਨਹੀਂ ਪਾਏ ਜਾਂਦੇ।
7. ਦੱਖਣੀ ਅਫਰੀਕਾ ਦਾ ਪਠਾਰ
ਕੇਪ ਟਾਊਨ ਦੇ ਉੱਪਰ ਦੁਨੀਆ ਦਾ ਸਭ ਤੋਂ ਲੋਕਪ੍ਰਿਯ ਪਠਾਰ ਮੌਜੂਦ ਹੈ ਜੋ ਕਈ ਲੋਕਾਂ ਲਈ ਦੱਖਣੀ ਅਫਰੀਕਾ ਦਾ ਪ੍ਰਤੀਕ ਚਿੰਨ੍ਹ ਹੈ।

No comments:
Post a Comment