ਦਲਿਤਾਂ ਦੇ ਹਿੱਤਾਂ ਲਈ ਨਹੀਂ ਕੀਤਾ ਵਿਆਹ : ਮਾਇਆਵਤੀ

ਲਖਨਊ, 27 ਨਵੰਬਰ -- ਵਿਰੋਧੀ ਦਲਾਂ ਦੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੇ ਦੋਸ਼ਾਂ ਤੋਂ ਦੁਖੀ ਉੱਤਰ ਪ੍ਰਧੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਦਲਿਤਾਂ ਦੇ ਹਿੱਤਾਂ ਲਈ ਵਿਆਹ ਨਹੀਂ ਕੀਤਾ। ਉਹ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਲੋਕ ਕਦੇ ਸੰਸਦ ਜਾਂ ਵਿਧਾਇਕ ਨਹੀਂ ਬਣਨਗੇ।
ਮਾਇਆਵਤੀ ਨੇ ਅੱਜ ਇਥੇ ਕਿਹਾ ਕਿ ਆਪਣੇ ਮਾਂ-ਪਿਓ ਅਤੇ ਭਰਾ-ਭੈਣ ਨਾਲ ਉਨ੍ਹਾਂ ਦਾ ਸੰਬੰਧ ਉਦੋਂ ਤੱਕ ਹੈ ਜਦੋਂ ਤੱਕ ਉਹ ਬਸਪਾ ਮੂਵਮੈਂਟ ਨਾਲ ਜੁੜੇ ਰਹਿਣਗੇ ਅਤੇ ਜਿਵੇਂ ਹੀ ਉਹ ਉਨ੍ਹਾਂ ਦੇ ਮਨ 'ਚ ਸੰਸਦ, ਵਿਧਾਇਕ ਜਾਂ ਮੰਤਰੀ ਬਣਨ ਦਾ ਖਿਆਲ ਆਇਆ ਤਾਂ ਉਹ ਉਨ੍ਹਾਂ ਤੋਂ ਸੰਬੰਧ ਤੋੜ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਹ ਚਾਹੇ ਤਾਂ ਸਿਰਫ ਵਰਕਰ ਬਣ ਕੇ ਪਾਰਟੀ 'ਚ ਰਹਿ ਸਕਦੇ ਹਨ।
ਪਾਰਟੀ ਵਲੋਂ ਆਯੋਜਿਤ ਦਲਿਤ ਅਤੇ ਪਿਛੜੇ ਵਰਗ ਦੇ ਸੰਮੇਲਨ 'ਚ ਮਾਇਆਵਤੀ ਨੇ ਕਿਹਾ ਕਿ ਬਸਪਾ ਸੰਸਥਾਪਕ ਕਾਂਸ਼ੀਰਾਮ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦਲਿਤ ਦੇ ਹਿੱਤ ਲਈ ਵਿਆਹ ਨਹੀਂ ਕੀਤਾ। ਆਪਣਾ ਪਰਿਵਾਰ ਨਹੀਂ ਬਣਾਇਆ। ਇਸਦਾ ਨਤੀਜਾ ਹੈ ਕਿ ਅੱਜ ਬਹੁਜਨ ਸਮਾਜ ਨਾਲ ਹੀ ਸਰਵ ਸਮਾਜ ਉਨ੍ਹਾਂ ਦਾ ਪਰਿਵਾਰ ਹੈ। ਉਨ੍ਹਾਂ ਕਾਂਗਰਸ 'ਤੇ ਆਪਣੇ ਛੋਟੇ ਭਰਾ ਆਨੰਦ ਕੁਮਾਰ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਇਸ ਸਮੇਂ ਆਨੰਦ ਦੇ ਪਿੱਛੇ ਕੇਂਦਰੀ ਜਾਂਚ ਏਜੰਸੀਆਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਆਨੰਦ ਨੂੰ ਆਪਣੇ ਨਾਲ ਇਸ ਲਈ ਰੱਖਿਆ ਹੈ ਕਿ ਉਸ ਨੇ ਹਰ ਸਥਿਤੀ 'ਚ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੀ ਕਾਂਸ਼ੀ ਰਾਮ ਦੀ ਬੀਮਾਰੀ ਸਮੇਂ ਆਨੰਦ ਨੇ ਪਰਿਵਾਰ ਨੂੰ ਲੈ ਕੇ ਲਗਾਤਾਰ ਉਨ੍ਹਾਂ ਦੀ (ਕਾਂਸ਼ੀਰਾਮ) ਦੀ ਸੇਵਾ ਕੀਤੀ ਸੀ। ਜਦੋਂਕਿ ਉਨ੍ਹਾਂ ਦਾ ਵੱਡਾ ਭਰਾ ਸਿਦਾਰਥ ਸੀ. ਬੀ. ਆਈ. ਦੇ ਛਾਪਿਆਂ ਦੇ ਡਰ ਤੋਂ ਬਸਪਾ ਸੰਸਥਾਪਕ ਦੀ ਸੇਵਾ ਕਰਨ ਦੀ ਥਾਂ ਆਪਣੇ ਪਰਿਵਾਰ ਨੂੰ ਲੈ ਕੇ ਵਾਪਸ ਆ ਗਿਆ ਸੀ।

No comments:
Post a Comment