ਦੋ ਬੱਚਿਆਂ ਦੀ ਮਾਂ ਮਾਲੀ ਨਾਲ ਫਰਾਰ
ਜਲੰਧਰ, 27 ਨਵੰਬਰ --ਪਤੀ ਦੇ ਪਿੰਡ ਜਾਣ ਦੇ ਬਾਅਦ 2 ਬੱਚਿਆਂ ਦੀ ਮਾਂ ਗੁਆਂਢ ਵਿਚ ਰਹਿਣ ਵਾਲੇ ਮਾਲੀ ਨਾਲ ਫਰਾਰ ਹੋ ਗਈ। ਸਰਵੇਸ਼ ਕੁਮਾਰ ਨਿਵਾਸੀ ਟਾਵਰ ਇਨਕਲੇਵ ਫੇਜ਼ ਨੰ. 3 ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਖਰਾਬ ਸੀ, ਜਿਸ ਕਾਰਨ ਉਹ ਉਸ ਦਾ ਹਾਲ ਪੁੱਛਣ ਆਪਣੇ ਪਿੰਡ (ਯੂ. ਪੀ.) ਗਿਆ ਸੀ ਕਿ ਕਰੀਬ 12 ਦਿਨ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਜਿੰਦਰਾ ਲੱਗਾ ਹੋਇਆ ਸੀ ਅਤੇ ਆਸ-ਪਾਸ ਪੁੱਛਣ 'ਤੇ ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਪਤਨੀ ਗੁਆਂਢ ਵਿਚ ਕੰਮ ਕਰਨ ਵਾਲੇ ਰੇਣੂ ਨਾਮਕ ਮਾਲੀ ਨਾਲ ਫਰਾਰ ਹੋ ਗਈ ਹੈ, ਜੋ ਆਪਣੇ ਦੋ ਬੱਚਿਆਂ ਨੂੰ ਵੀ ਲੈ ਗਈ। ਸਰਵੇਸ਼ ਨੇ ਜਦੋਂ ਘਰ ਦੇ ਅੰਦਰ ਦੇਖਿਆ ਤਾਂ ਅੰਦਰ ਉਸ ਦਾ ਮੋਬਾਈਲ, ਗਹਿਣੇ ਅਤੇ 45 ਹਜ਼ਾਰ ਰੁਪਏ ਵੀ ਉਸ ਦੀ ਪਤਨੀ ਨਾਲ ਲੈ ਗਈ। ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਰਵੇਸ਼ ਨੇ ਪੁਲਸ ਤੋਂ ਮੰਗ ਕੀਤੀ ਕਿ ਉਸ ਦੀ ਪਤਨੀ ਅਤੇ ਉਸ ਨੂੰ ਭਜਾ ਕੇ ਲਿਜਾਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
No comments:
Post a Comment