Text size

ਜਲੰਧਰ, 3 ਨਵੰਬਰ— ਪੰਜਾਬ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ.) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਵਿਰੁੱਧ ਹੋਰ ਸਖਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਕਿਹਾ ਹੈ ਕਿ ਸਮੁੱਚਾ ਪਰਿਵਾਰ ਹੀ ਪੰਜਾਬ ਨੂੰ ਲੁੱਟਣ 'ਚ ਲੱਗਾ ਹੋਇਆ ਹੈ।
ਸਥਾਨਕ ਬਰਲਟਨ ਪਾਰਕ ਵਿਖੇ 'ਪੰਜਾਬ ਬਚਾਓ ਯਾਤਰਾ' ਅਧੀਨ ਕਾਂਗਰਸ ਵਲੋਂ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੋਵੇਂ ਮੈਨੂੰ ਆਪਣੀ ਸ਼ਬਦਾਵਲੀ ਬਦਲਣ ਲਈ ਕਹਿ ਰਹੇ ਹਨ ਪਰ ਚੋਰ ਨੂੰ ਜੇ ਚੋਰ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਉਨ੍ਹਾਂ ਕਿਹਾ ਕਿ ਉਹ ਆਪਣੀ ਸ਼ਬਦਾਵਲੀ ਬਾਦਲ ਪਰਿਵਾਰ ਪ੍ਰਤੀ ਕਿਸੇ ਵੀ ਕੀਮਤ 'ਤੇ ਨਹੀਂ ਬਦਲਣਗੇ।
ਉਨ੍ਹਾਂ ਅਕਾਲੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਸ ਨੂੰ ਲੁਟੇਰਿਆਂ ਤੇ ਚੋਰਾਂ ਦੀ ਪਾਰਟੀ ਕਰਾਰ ਦਿੱਤਾ, ਜਿਸ ਨੇ ਪੰਜਾਬ ਦੀ ਰੇਤ, ਸ਼ਰਾਬ, ਟਰਾਂਸਪੋਰਟ ਅਤੇ ਕੇਬਲ 'ਤੇ ਕਬਜ਼ਾ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਦਿਨ ਗਿਣਤੀ ਦੇ ਰਹਿ ਗਏ ਹਨ। ਇਸ ਲਈ ਉਹ ਹੁਣ ਧੜਾਧੜ ਨੀਂਹ ਪੱਥਰ ਰੱਖ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰੀ ਯੋਜਨਾਵਾਂ ਦਾ ਲਾਭ ਬਾਦਲ ਸਰਕਾਰ ਆਪਣੇ ਨਿੱਜੀ ਪ੍ਰਚਾਰ ਲਈ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਕਦੇ ਭਾਂਡਿਆਂ 'ਤੇ, ਕਦੇ ਸਾਈਕਲਾਂ 'ਤੇ ਅਤੇ ਕਦੇ ਸਰਕਾਰੀ ਐਂਬੂਲੈਂਸਾਂ 'ਤੇ ਆਪਣੀ ਫੋਟੋ ਲੁਆ ਰਹੇ ਹਨ, ਜਦੋਂਕਿ ਇਹ ਸਾਰਾ ਪੈਸਾ ਜਾਂ ਤਾਂ ਕੇਂਦਰ ਸਰਕਾਰ ਨੇ ਭੇਜਿਆ ਜਾਂ ਫਿਰ ਪੰਜਾਬ ਦੇ ਲੋਕਾਂ ਵਲੋਂ ਟੈਕਸਾਂ ਦੇ ਰੂਪ ਵਿਚ ਦਿੱਤੀ ਗਈ ਰਕਮ ਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮੁੱਚੀ ਟਰਾਂਸਪੋਰਟ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਸੰਬੰਧੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ਮਾਲਵਾ ਵਿਚ ਕੈਂਸਰ ਦੇ ਰੋਗੀਆਂ ਦੀ ਵਧਦੀ ਗਿਣਤੀ 'ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਸਰਕਾਰ ਤਾਂ ਕੈਂਸਰ ਦੇ ਰੋਗੀਆਂ ਨੂੰ 1-1 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਸਮੇਂ ਵੀ ਵਿਤਕਰਾ ਕਰ ਰਹੀ ਹੈ। ਬਠਿੰਡਾ 'ਚ ਕਬੱਡੀ ਟੂਰਨਾਮੈਂਟ ਦੌਰਾਨ ਵੀ ਨ੍ਰਤਕੀਆਂ ਦਾ ਨ੍ਰਿਤ ਕਰਵਾਉਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਵਰਗ ਖੁਸ਼ ਨਹੀਂ ਹੋਵੇਗਾ ਕਿਉਂਕਿ ਨੌਜਵਾਨਾਂ ਨੂੰ ਤਾਂ ਨੌਕਰੀਆਂ ਚਾਹੀਦੀਆਂ ਹਨ। ਜੇ ਸਰਕਾਰ ਟੂਰਨਾਮੈਂਟ 'ਤੇ ਖਰਚ ਕਰ ਰਹੀ 17 ਕਰੋੜ ਰੁਪਏ ਦੀ ਰਕਮ ਵਿਕਾਸ ਕਾਰਜਾਂ 'ਤੇ ਖਰਚ ਕਰਦੀ ਤਾਂ ਚੰਗਾ ਹੁੰਦਾ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਨਗੇ, ਸਗੋਂ ਉਨ੍ਹਾਂ ਦੀ ਮੁਹਿੰਮ ਭ੍ਰਿਸ਼ਟਾਚਾਰ ਵਿਰੁੱਧ ਹੋਵੇਗੀ। ਅੰਨਾ ਹਜ਼ਾਰੇ ਨੂੰ ਪੰਜਾਬ ਆ ਕੇ ਬਾਦਲ ਪਰਿਵਾਰ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਨੂੰ ਵੇਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤਾਂ ਪੈਨਸ਼ਨਰਾਂ ਨੂੰ ਹਰ ਮਹੀਨੇ ਪੈਨਸ਼ਨ ਨਹੀਂ ਦੇ ਰਹੀ ਅਤੇ ਨਾ ਹੀ ਸ਼ਗਨ ਸਕੀਮ ਦੇ ਚੈੱਕ ਦਲਿਤਾਂ ਨੂੰ ਮਿਲ ਰਹੇ ਹਨ। ਦਲਿਤਾਂ ਨੂੰ ਦਿੱਤੀ ਜਾ ਰਹੀ 200 ਯੂਨਿਟ ਮੁਫਤ ਬਿਜਲੀ ਵੀ ਵਾਪਸ ਲੈ ਲਈ ਗਈ ਹੈ। ਅਕਾਲੀ ਸਰਕਾਰ ਤੋਂ ਵਪਾਰੀ ਅਤੇ ਉੱਦਮੀ ਵਰਗ ਬਹੁਤ ਦੁਖੀ ਹੈ। ਬੇਰੋਜ਼ਗਾਰਾਂ ਦੀ ਗਿਣਤੀ ਵਧ ਕੇ 47 ਲੱਖ ਹੋ ਗਈ ਹੈ। ਕਾਰਖਾਨੇ ਬੰਦ ਹੋ ਰਹੇ ਹਨ। ਨਵੇਂ ਉਦਯੋਗ ਪੰਜਾਬ ਵਿਚ ਨਹੀਂ ਆ ਰਹੇ। ਸਰਕਾਰ ਨੇ ਆਪਣੇ ਵਿਧਾਇਕਾਂ ਨੂੰ ਪੁਲਸ ਥਾਣਿਆਂ ਵਿਚ ਐੱਸ. ਐੱਚ. ਓ. ਅਤੇ ਹੋਰ ਪੁਲਸ ਅਧਿਕਾਰੀ ਲਾਉਣ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਬਾਦਲ ਤੇ ਉਨ੍ਹਾਂ ਦੀ ਟੋਲੀ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜ ਚੁੱਕੀ ਹੈ। ਰੋਜ਼ਾਨਾ ਡਕੈਤੀਆਂ ਹੋ ਰਹੀਆਂ ਹਨ।
ਸਰਕਾਰਾਂ ਪਾਰਟੀ ਵਰਕਰ ਹੀ ਬਣਾਉਂਦੇ ਹਨ-ਚਾੜਕ : ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਗੁਲਚੈਨ ਸਿੰਘ ਚਾੜਕ ਨੇ ਕਿਹਾ ਕਿ ਸਰਕਾਰ ਹਮੇਸ਼ਾ ਪਾਰਟੀ ਵਰਕਰ ਹੀ ਬਣਾਉਂਦੇ ਹਨ। ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸਰਕਾਰ ਬਣਨ 'ਤੇ ਕਾਂਗਰਸ ਵਲੋਂ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਕਾਲੀ ਸਰਕਾਰ ਨੇ ਪਾਰਟੀ ਵਰਕਰਾਂ ਉਪਰ ਝੂਠੇ ਮੁਕੱਦਮੇ ਦਰਜ ਕੀਤੇ। ਇਸ ਗੱਲ ਦੀ ਜਾਣਕਾਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੈ। ਹੁਣ ਕਾਂਗਰਸੀ ਵਰਕਰ ਸੜਕਾਂ 'ਤੇ ਉਤਰ ਆਏ ਹਨ, ਜੋ ਤਬਦੀਲੀ ਦਾ ਸੰਕੇਤ ਦੇ ਰਹੇ ਹਨ। 68 ਫੀਸਦੀ ਨੌਜਵਾਨ ਨਸ਼ਿਆਂ ਦੀ ਲਪੇਟ 'ਚ-ਜਗਮੀਤ ਬਰਾੜ : ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ 68 ਫੀਸਦੀ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਹਨ। ਹੁਣੇ ਜਿਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਸੈਂਬਲੀ ਹਲਕੇ ਜਲਾਲਾਬਾਦ ਵਿਚ 300 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਹੈ। ਪੰਜਾਬ 'ਚ ਵਿੱਤੀ ਸੰਕਟ- ਕੇ. ਪੀ. : ਐੱਮ. ਪੀ. ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਪੰਜਾਬ 'ਚ ਵਿੱਤੀ ਸੰਕਟ ਸਿਖਰ 'ਤੇ ਪਹੁੰਚ ਗਿਆ ਹੈ। ਸੂਬੇ 'ਤੇ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਲੈਣ ਦਾ ਭਾਵ ਇਹ ਨਹੀਂ ਕਿ ਅਕਾਲੀਆਂ ਦੀ ਸਰਕਾਰ ਬਣ ਜਾਵੇਗੀ ਕਿਉਂਕਿ ਹਰ ਵਰਗ ਸਰਕਾਰ ਤੋਂ ਦੁਖੀ ਹੈ। ਕਾਂਗਰਸ ਦੇ ਆਬਜ਼ਰਵਰ ਅਸ਼ਵਨੀ ਸੇਖੜੀ ਨੇ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਵਿਚ ਸਰਕਾਰੀ ਅੱਤਵਾਦ ਫੈਲਾਇਆ ਹੋਇਆ ਹੈ ਪਰ ਹੁਣ ਉਸ ਦਾ ਕਾਂਗਰਸ 'ਤੇ ਕੋਈ ਅਸਰ ਨਹੀਂ ਪਵੇਗਾ। ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਬਣਨ 'ਤੇ ਅਕਾਲੀਆਂ ਦੀਆਂ ਧਾਂਦਲੀਆਂ ਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨਾ ਚਾਹੀਦਾ ਹੈ।
ਰੈਲੀ 'ਚ ਗੁਰਕੰਵਲ ਕੌਰ, ਕੰਵਲਜੀਤ ਸਿੰਘ ਲਾਲੀ, ਸਾਬਕਾ ਮੇਅਰ ਸੁਰਿੰਦਰ ਮਹੇ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਬਿੱਟੂ, ਗੌਤਮ ਕਪੂਰ, ਨਗਰ ਨਿਗਮ 'ਚ ਵਿਰੋਧੀ ਧਿਰ ਦੇ ਨੇਤਾ ਜਗਦੀਸ਼ ਰਾਜਾ ਅਤੇ ਰਜਿੰਦਰਪਾਲ ਸਿੰਘ ਰੰਧਾਵਾ ਆਦਿ ਮੌਜੂਦ ਸਨ।

No comments:
Post a Comment