Text size

ਮੁੰਬਈ, 2 ਨਵੰਬਰ— ਆਈਟਮ ਗਰਲ ਰਾਖੀ ਸਾਵੰਤ ਇਨੀਂ ਦਿਨੀਂ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੀ ਟੀਮ ਤੋਂ ਕਾਫੀ ਨਾਰਾਜ਼ ਹੈ। ਅਸਲ 'ਚ ਰਾਖੀ ਨੇ ਅੰਨਾ ਨੂੰ ਮਿਲਣ ਦੀਆਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਰਾਖੀ ਨੇ ਦਾਅਵਾ ਕੀਤਾ ਹੈ ਕਿ ਮੈਂ ਅੰਨਾ ਦਾ ਮੌਨ ਵਰਤ ਤੁੜਵਾ ਦੇਵਾਂਗੀ। ਰਾਖੀ ਅੱਜਕਲ ਕਾਫੀ ਨਾਰਾਜ਼ ਹੈ ਅਤੇ ਕਹਿੰਦੀ ਹੈ ਕਿ ਮੈਂ ਅੰਨਾ ਹਜ਼ਾਰੇ ਨੂੰ ਮਿਲਣ ਦੀਆਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ। ਮੈਂ ਆਪਣਾ ਦੁੱਖ ਜ਼ਾਹਿਰ ਕਰਨਾ ਚਾਹੁੰਦੀ ਸੀ ਅਤੇ ਚਾਹੁੰਦੀ ਸੀ ਕਿ ਸੈਂਸਰ ਬੋਰਡ ਮੇਰੀ ਆਉਣ ਵਾਲੀ ਫਿਲਮ ਦੇ ਗੀਤ 'ਚੂਸ ਲੇ' ਨੂੰ ਹਰੀ ਝੰਡੀ ਦੇ ਦੇਵੇ। ਸੈਂਸਰ ਬੋਰਡ ਨੂੰ ਇਸ ਗਾਣੇ 'ਚ ਇਸਤੇਮਾਲ ਕੀਤੇ ਗਏ ਸ਼ਬਦ 'ਤੇ ਇਤਰਾਜ਼ ਹੈ ਅਤੇ ਉਹ ਸ਼ਬਦ 'ਚੂਸ ਲੇ' ਹੈ। ਇਹ ਕਿੰਨਾ ਸੈਕਸੀ ਗੀਤ ਹੈ.... ਮੈਂ ਰਸਮਲਾਈ ਹਾਂ, ਜੰਨਤ ਤੋਂ ਆਈ ਹਾਂ, ਆ ਕੇ ਚੂਸ ਲੈ। ਜਦੋਂ ਹਰ ਤਰ੍ਹਾਂ ਦੀ ਅਸ਼ਲੀਲਤਾ ਅਤੇ ਗੰਦੇ ਸ਼ਬਦ ਫਿਲਮਾਂ 'ਚ ਇਸਤੇਮਾਲ ਕਰਨ ਦਿੱਤੇ ਜਾ ਰਹੇ ਹਨ ਤਾਂ ਫਿਰ ਮੇਰੇ ਮਾਮਲੇ 'ਚ ਭੇਦਭਾਓ ਕਿਉਂ? ਕੀ ਸਿਰਫ ਇਸ ਲਈ ਕਿਉਂਕਿ ਮੈਂ ਨਿਜੀ ਟਾਰਗੇਟ ਹਾਂ ਅਤੇ ਮੈਨੂੰ ਬੜੀ ਹੈਰਾਨੀ ਹੈ ਕਿ ਕੇਜਰੀਵਾਲ ਮੈਨੂੰ ਅੰਨਾ ਨਾਲ ਮਿਲਣ ਨਹੀਂ ਦੇ ਰਿਹਾ ਜਦੋਂਕਿ ਮੈਂ ਉਨ੍ਹਾਂ ਨੂੰ ਕਈ ਫੋਨ ਕੀਤੇ ਅਤੇ ਕਈ ਮੈਸੇਜ ਵੀ ਕੀਤੇ।
ਮੌਨ ਵਰਤ ਤੁੜਵਾ ਦੇਵਾਂਗੀ : ਰਾਖੀ ਕਹਿੰਦੀ ਹੈ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਹਰ ਵਾਰ ਅੰਨਾ ਦੇ ਮੌਨ ਵਰਤ ਅਤੇ ਉਨ੍ਹਾਂ ਦੇ ਬਿਜ਼ੀ ਸ਼ਡਿਊਲ ਦਾ ਹਵਾਲਾ ਦਿੰਦੇ ਹੋਏ ਮੀਟਿੰਗ ਦਾ ਸਮਾਂ ਨਹੀਂ ਦਿੱਤਾ। ਰਾਖੀ ਦਾਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਅੰਨਾ ਦਾ ਮੌਨ ਵਰਤ ਤੁੜਵਾ ਦੇਵਾਗੀ। ਮੈਨੂੰ ਹੈਰਾਨੀ ਹੈ ਕਿ ਅੰਨਾ ਤੋਂ ਜੁੜੀਆਂ ਚੀਜ਼ਾਂ 'ਤੇ ਕੇਜਰੀਵਾਲ ਹੀ ਸਾਰੇ ਫੈਸਲੇ ਲੈਂਦਾ ਹੈ।

No comments:
Post a Comment