ਜਲੰਧਰ, 14 ਨਵੰਬਰ --  ਇਕ ਪਾਸੇ ਜਿਥੇ ਮਹਾਨਗਰ ਅਤੇ ਦਿਹਾਤੀ ਇਲਾਕਿਆਂ  ਵਿਚ ਲੁਟੇਰੇ  ਆਪਣੀਆਂ ਵਾਰਦਾਤਾਂ ਨੂੰ ਸ਼ਰੇਆਮ  ਅੰਜਾਮ ਦੇ ਕੇ ਲੋਕਾਂ ਹੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ ਅਤੇ ਲੋਕਾਂ ਵਿਚ ਆਪਣੀ ਦਹਿਸ਼ਤ ਫੈਲਾ ਰਹੇ ਹਨ, ਉਥੇ ਕਈ ਪੁਲਸ ਮੁਲਾਜ਼ਮਾਂ ਦੀਆਂ ਵਧ ਰਹੀਆਂ  ਗੋਗੜਾਂ ਪੁਲਸ ਵਿਭਾਗ ਘੱਟ ਲੋਕਾਂ ਲਈ ਜ਼ਿਆਦਾ  ਚਿੰਤਾ ਦਾ ਵਿਸ਼ਾ ਬਣੀਆਂ  ਹੋਈਆਂ ਹਨ ਕਿਉਂਕਿ ਲੋਕਾਂ ਅਨੁਸਾਰ ਮੋਟੀਆਂ ਗੋਗੜਾਂ ਵਾਲੇ ਪੁਲਸ ਮੁਲਾਜ਼ਮ ਲੁਟੇਰਿਆਂ  ਨੂੰ ਫੜਨ ਜਾਂ ਪਿੱਛਾ ਕਰਨ ਸਮੇਂ ਉਹ  ਆਪਣੀਆਂ ਗੋਗੜਾਂ ਨੂੰ ਸੰਭਾਲਣਗੇ ਜਾਂ ਉਨ੍ਹਾਂ ਦਾ ਪਿੱਛਾ ਕਰਨਗੇ। ਲੋਕਾਂ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਸ ਵਿਭਾਗ ਪੁਲਸ ਮੁਲਾਜ਼ਮਾਂ ਨੂੰ ਸਾਡੀ ਜਾਨਮਾਲ ਦੀ ਸੁਰੱਖਿਆ  ਲਈ ਤਾਇਨਾਤ ਕਰਦਾ ਹੈ ਪਰ ਇਹ ਮੁਲਾਜ਼ਮ ਸੁਰੱਖਿਆ  ਪੱਖੋਂ ਬਹੁਤ ਪਿੱਛੇ ਹਨ, ਕਿਉਂਕਿ ਇਨ੍ਹਾਂ ਦੇ ਹੁੰਦਿਆਂ ਹੋਇਆਂ ਵੀ ਲੁਟੇਰੇ ਹਰ ਰੋਜ਼-ਲੁੱਟ ਖੋਹ ਦੀਆਂ ਵਾਰਦਾਤਾਂ  ਨੂੰ ਅੰਜਾਮ ਦੇ ਰਹੇ ਹਨ ਤੇ ਪੁਲਸ ਸਿਵਾਏ  ਮਾਮਲੇ ਦਰਜ ਕਰਨ ਦੇ ਹੋਰ ਕੁਝ ਨਹੀਂ ਕਰ ਰਹੀ ਜਾਪ ਰਹੀ। ਲੋਕਾਂ ਦਾ ਕਹਿਣਾ ਹੈ ਕਿ  ਪੁਲਸ ਮੁਲਾਜ਼ਮਾਂ ਨੂੰ ਭਰਤੀ ਕਰਨ ਸਮੇਂ ਤਾਂ ਉਨ੍ਹਾਂ ਦੀ  ਸਰੀਰਕ  ਜਾਂਚ ਵਿਭਾਗ ਬੜੀ ਗੰਭੀਰਤਾ  ਨਾਲ ਕਰਦਾ ਹੈ ਪਰ ਭਰਤੀ ਹੋਣ ਤੋਂ ਬਾਅਦ ਟ੍ਰੇਨਿੰਗ ਕਰਕੇ ਜਦੋਂ ਉਨ੍ਹਾਂ ਮੁਲਾਜ਼ਮ ਡਿਊਟੀਆਂ  'ਤੇ ਤਾਇਨਾਤ ਹੋ ਜਾਂਦੇ  ਹਨ ਤਾਂ ਜ਼ਿਆਦਾਤਰ ਪੁਲਸ ਮੁਲਾਜ਼ਮ ਸਿਹਤ ਪੱਖੋਂ  ਸਰੀਰਕ ਤੌਰ 'ਤੇ ਮੋਟੇ ਹੋ ਜਾਂਦੇ ਹਨ ਪਰ ਲੱਗਦਾ ਵਿਭਾਗ  ਇਸ ਮੋਟਾਪੇ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਜਿਸ ਸਦਕਾ ਇਹ ਮੋਟਾਪਾ ਗੋਗੜਾਂ ਦੇ ਰੂਪ ਵਿਚ ਆ ਜਾਂਦਾ ਹੈ। ਲੋਕਾਂ ਦਾ  ਕਹਿਣਾ ਹੈ ਕਿ ਪੁਲਸ ਦੀਆਂ ਇਹ ਗੋਗੜਾਂ ਕ੍ਰਿਮੀਨਲ ਲੋਕਾਂ ਲਈ ਵਰਦਾਨ  ਸਿੱਧ ਹੋ  ਰਹੀਆਂ ਹਨ ਕਿਉਂਕਿ  ਵਾਰਦਾਤ ਕਰਕੇ ਭੱਜਣ 'ਤੇ ਅਜਿਹੇ ਮੁਲਾਜ਼ਮ ਮੋਟਾਪੇ ਕਾਰਨ ਭੱਜ ਨਹੀਂ ਸਕਦੇ।ਜਗ ਬਾਣੀ  ਟੀਮ ਨੇ ਜਦੋਂ ਪੁਲਸ ਮੁਲਾਜ਼ਮਾਂ ਦੀਆਂ ਵਧਦੀਆਂ ਜਾ ਰਹੀਆਂ ਗੋਗੜਾਂ  ਸੰਬੰਧੀ ਕਈ ਲੋਕਾਂ ਤੋਂ  ਪੁੱਛਿਆ ਤਾਂ ਸਾਰਿਆਂ ਦਾ ਕਹਿਣਾ ਸੀ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਮੁਲਾਜ਼ਮਾਂ ਲਈ ਡਿਊਟੀ ਤੋਂ ਬਾਅਦ ਖਾਸ ਟ੍ਰੇਨਿੰਗ ਕਰਵਾਈ ਜਾਵੇ  ਤੇ ਮਹੀਨਾਵਰ ਸਰੀਰਕ  ਜਾਂਚ ਕਰਵਾਈ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪੁਲਸ ਮੁਲਾਜ਼ਮ ਸਰੀਰਕ ਪੱਖੋਂ ਤੰਦਰੁਸਤ ਹੋਣਗੇ ਤਾਂ ਉਨ੍ਹਾਂ ਦੇ ਡੰਡੇ ਦਾ ਡਰ ਕ੍ਰਿਮੀਨਲ  ਲੋਕਾਂ ਨੂੰ ਵੀ ਜ਼ਿਆਦਾ ਹੋਵੇਗਾ।  ਉਧਰ ਜਦੋਂ ਵੱਖ-ਵੱਖ  ਥਾਵਾਂ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਜਿਨ੍ਹਾਂ ਦੇ  ਪੇਟ ਵਧੇ ਹੋਏ ਸਨ ਤਾਂ ਦੇਖਿਆ ਕਿ ਉਨ੍ਹਾਂ ਨੂੰ ਦੇਖਣ ਵਾਲੇ  ਲੋਕ ਇਹੀ ਕਹਿ ਕੇ  ਲੰਘ ਰਹੇ ਸਨ ਕਿ ਇਹ  ਮੋਟੀਆਂ ਗੋਗੜਾਂ  ਵਾਲੇ ਮੁਲਾਜ਼ਮ ਲੁਟੇਰਿਆਂ  ਨੂੰ ਦੌੜ ਕੇ ਕੀ ਫੜ ਲੈਣਗੇ। ਇਨ੍ਹਾਂ ਤੋਂ ਆਪਣਾ ਆਪ ਨਹੀਂ ਸਾਂਭ ਹੋਣਾ।