ਜਾਂਚ ਅਧਿਕਾਰੀ ਏ. ਐਸ. ਆਈ. ਪਰਮਜੀਤ ਸਿੰਘ ਦੇ ਅਨੁਸਾਰ ਪ੍ਰਤਾਪ ਸਿੰਘ ਅਤੇ ਉਸ ਦੀ ਪਤਨੀ ਹੇਮਲਤਾ ਪੇਸ਼ੇ ਤੋਂ ਗਾਇਕ ਹਨ ਅਤੇ ਹੇਮਲਤਾ ਪ੍ਰੋਗਰਾਮ ਦੇ ਲਈ ਹੀ 6 ਮਹੀਨੇ ਦੇ ਲਈ ਸਿੰਗਾਪੁਰ ਗਈ ਸੀ ਪਰ ਪ੍ਰਤਾਪ ਨੂੰ ਹੇਮਲਤਾ 'ਤੇ ਸ਼ੱਕ ਰਹਿੰਦਾ ਸੀ। ਜਿਸ ਦੇ ਤਹਿਤ ਹੀ ਉਸ ਨੇ ਹੇਮਲਤਾ ਨੂੰ ਫੋਨ ਕਰਕੇ ਵਾਪਸ ਬੁਲਾ ਲਿਆ। ਬੀਤੀ 10 ਨਵੰਬਰ ਨੂੰ ਹੇਮਲਤਾ ਸਿੰਗਾਪੁਰ ਤੋਂ ਦਿੱਲੀ ਏਅਰਪੋਰਟ ਪਹੁੰਚੀ ਸੀ। ਜਿਥੇ 2 ਦਿਨ ਹੇਮਲਤਾ ਉਸ ਦਾ ਪਤੀ ਪ੍ਰਤਾਪ ਦੋਵੇਂ ਹੋਟਲ 'ਚ ਰੁਕੇ ਅਤੇ ਇਸੇ ਵਿਚ ਵੀ ਉਨ੍ਹਾਂ 'ਚ ਝਗੜਾ ਹੁੰਦਾ ਰਹਿੰਦਾ ਸੀ। ਜਿਵੇਂ ਹੀ ਉਹ ਕੱਲ੍ਹ ਆਪਣੇ ਘਰ ਪਹੁੰਚੇ ਤਾਂ ਦੋਵਾਂ ਦੇ ਵਿਚ ਇਸ ਸ਼ੱਕੀ ਦੀ ਗੱਲ ਨੂੰ ਲੈ ਕੇ ਹੀ ਝਗੜਾ ਹੋਣ ਲੱਗਾ ਅਤੇ ਇਸੇ ਦੌਰਾਨ ਪ੍ਰਤਾਪ ਨੇ ਖੁਦ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਲਿਆ। ਹੇਮਲਤਾ ਨੇ ਇਸ ਗੱਲ ਦੀ ਸੂਚਨਾ ਤੁਰੰਤ ਪੁਲਸ ਨੂੰ ਦਿਤੀ। ਪੁਲਸ ਨੇ ਜ਼ਖਮੀ ਪ੍ਰਤਾਪ ਨੂੰ ਸੈਕਟਰ-16 'ਚ ਭਰਤੀ ਕਰਵਾਇਆ ਜਿਥੋਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿਤਾ ਗਿਆ।  ਪੁਲਸ ਨੇ ਪ੍ਰਤਾਪ ਨੂੰ ਖੁਦਕੁਸ਼ੀ ਦਾ ਯਤਨ ਕਰਨ ਦਾ ਮਾਮਲਾ ਦਰਜ ਕਰਕੇ  ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।