Monday, 14 November 2011

ਲ਼ੜਕੀਆਂ ਛੇੜਣ 'ਤੇ ਪਈਆਂ ਚਪੇੜਾਂ


ਲੋਹੀਆਂ ਖਾਸ, 14 ਨਵੰਬਰ --ਅੱਜ ਸਥਾਨਕ ਸ਼ਹਿਰ ਦੇ ਸੁਲਤਾਨਪੁਰ ਲੋਧੀ ਰੇਲਵੇ ਫਾਟਕ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਨੌਜਵਾਨ ਇਕੱਠੇ ਹੋ ਕੇ ਇਕ ਦੁਕਾਨ 'ਚ ਭੱਜ ਕੇ ਲੁੱਕ ਗਏ ਦੋ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੇ ਚਪੇੜਾਂ ਮਾਰੀਆਂ ਤੇ ਉਸ ਸਮੇਂ ਹੀ ਛੱਡਿਆ ਜਦੋਂ ਉਨ੍ਹਾਂ ਨੇ ਆਪਣੀ ਗਲਤੀ ਮੰਨੀ। ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਨੇ ਸਥਾਨਕ ਸ਼ਹਿਰ 'ਚ ਕੁਝ ਲੜਕੀਆਂ ਨੂੰ ਕੁਝ ਅਪਸ਼ਬਦ ਬੋਲੇ ਲੇਕਿਨ ਇਹ ਹਰਕਤ ਕਰਦੇ ਹੋਏ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਦੇਖ ਲਿਆ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਜਦੋਂ ਗਲਤ ਹਰਕਤਾਂ ਕਰਨ ਵਾਲੇ ਦੋਹਾਂ ਨੌਜਵਾਨਾਂ ਨੂੰ ਰੋਕਿਆ ਤਾਂ ਉਹ ਅੱਗੋਂ ਸਕੂਟਰ ਭਜਾ ਕੇ ਸਥਾਨਕ ਸੁਲਤਾਨਪੁਰ ਲੋਧੀ ਫਾਟਕ ਦੇ ਨੇੜੇ ਇਕ ਵਰਕਸ਼ਾਪ 'ਚ ਜਾ ਲੁਕੇ ਲੇਕਿਨ ਉਕਤ ਸਾਰੇ ਨੌਜਵਾਨਾਂ ਨੇ ਦੋਹਾਂ ਨੌਜਵਾਨਾਂ ਨੂੰ ਵਰਕਸ਼ਾਪ ਅੰਦਰ ਜਾਂਦਿਆ ਦੇਖ ਲਿਆ ਤੇ ਦੋਵਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ। ਦੋਵਾਂ ਨੌਜਵਾਨਾਂ ਵਲੋਂ ਮੁਆਫੀ ਮੰਗਣ ਤੇ ਅੱਗੇ ਤੋਂ ਲੜਕੀਆਂ ਨਾਲ ਭੈਣਾਂ ਵਰਗਾ ਵਿਵਹਾਰ ਕਰਨ ਦਾ ਵਾਅਦਾ ਕਰਨ 'ਤੇ ਉਨ੍ਹਾਂ ਦੀ ਜਾਨ ਛੁੱਟੀ। ਜਦਕਿ ਇਨ੍ਹਾਂ ਨੌਜਵਾਨਾਂ ਨੂੰ ਸਿੱਧੇ ਰਸਤੇ 'ਤੇ ਲੈ ਕੇ ਆਉਣ ਵਾਲੇ ਨੌਜਵਾਨਾਂ ਦਾ ਕਹਿਣਾ ਸੀ ਕਿ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

No comments:

Post a Comment