ਫਿਲੌਰ, 14 ਨਵੰਬਰ -- ਕਿਸ ਤਰ੍ਹਾਂ ਦਫ਼ਤਰਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਦੇ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਰਬਾਦ ਕਰਕੇ ਉਨ੍ਹਾਂ ਦੇ ਅਸ਼ਲੀਲ ਐੱਮ. ਐੱਮ. ਐੱਸ. ਤਿਆਰ ਕਰਕੇ ਨੈੱਟ 'ਤੇ ਪਾਏ ਜਾ ਰਹੇ ਹਨ। ਇਸਦੀ ਇਕ ਤਾਜ਼ਾ ਮਿਸਾਲ ਫਿਲੌਰ ਦੇ ਇਕ ਬਹੁਤ ਵੱਡੇ ਉਦਯੋਗਿਕ ਘਰਾਣੇ ਵਿਚ ਕੰਮ ਕਰਨ ਵਾਲੇ ਲੜਕਿਆਂ ਨੇ ਆਪਣੀਆਂ ਸਾਥੀ ਲੜਕੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਹੋਏ ਐੱਮ. ਐੱਮ. ਐੱਸ. ਬਣਾ ਲਏ। ਅਜੇ ਤਕ ਤਿੰਨ ਲੜਕੀਆਂ ਦੇ ਐੱਮ. ਐੱਮ. ਐੱਸ. ਬਾਜ਼ਾਰ ਵਿਚ ਆਏ ਹਨ ਅਤੇ ਇਕ ਔਰਤ ਦੀਆਂ ਨਗਨ ਫੋਟੋਆਂ ਵੀ ਖਿੱਚੀਆਂ ਹੋਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਅਸ਼ਲੀਲ ਐੱਮ. ਐੱਮ. ਐੱਸ. ਨੈੱਟ 'ਤੇ ਵੀ ਪਾ ਦਿੱਤੇ ਗਏ ਹਨ। ਜਿਵੇਂ ਹੀ ਕੰਪਨੀ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਨ੍ਹਾਂ ਕਰਮਚਾਰੀਆਂ ਅਤੇ ਲੜਕੀਆਂ ਨੂੰ ਕੰਪਨੀ 'ਚੋਂ ਬਾਹਰ ਕੱਢ ਦਿੱਤਾ ਹੈ। ਐੱਮ. ਐੱਮ. ਐੱਸ. ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਲੜਕੀਆਂ ਨੇ ਆਪਣੀ ਮਰਜ਼ੀ ਨਾਲ ਐੱਮ. ਐੱਮ. ਐੱਸ. ਬਣਵਾਏ ਹਨ, ਜਦਕਿ ਇਕ ਲੜਕੀ ਵਾਰ-ਵਾਰ ਮੋਬਾਈਲ ਫੋਨ ਦੇ ਕੈਮਰੇ ਨੂੰ ਬੰਦ ਕਰਨ ਲਈ ਕਹਿ ਰਹੀ ਹੈ। ਇਸੇ ਕੰਪਨੀ 'ਚੋਂ ਕੱਢੀ ਗਈ ਇਕ ਲੜਕੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਲੜਕੀਆਂ ਤਾਂ ਪਿਆਰ ਦੇ ਬਹਿਕਾਵੇ 'ਚ ਆ ਕੇ ਅਤੇ ਕੁਝ ਪੈਸੇ ਦੀ ਮਜਬੂਰੀ ਕਾਰਨ ਆਪਣਾ ਸਰੀਰਕ ਸ਼ੋਸ਼ਣ ਕਰਵਾ ਰਹੀਆਂ ਹਨ। ਕੰਪਨੀ 'ਚੋਂ ਕੱਢੀ ਗਈ ਲੜਕੀ ਨੇ ਦੱਸਿਆ ਕਿ ਕੰਪਨੀ ਦੀਆਂ ਜ਼ਿਆਦਾਤਰ ਲੜਕੀਆਂ ਅਤੇ ਲੜਕੇ ਸਰੀਰਕ ਸੰਬੰਧ ਬਣਾਉਣ ਲਈ ਜਾਂ ਤਾਂ ਜ਼ਖੀਰੇ ਵਿਚ ਚਲੇ ਜਾਂਦੇ ਹਨ ਅਤੇ ਕੁਝ ਲੜਕੀਆਂ ਨੂਰਮਹਿਲ ਰੋਡ 'ਤੇ ਇਕ ਪੈਲੇਸ ਦੇ ਨਾਲ ਬਣੇ ਮਕਾਨ ਵਿਚ ਥੋੜ੍ਹੇ-ਬਹੁਤ ਪੈਸੇ ਦੇ ਕੇ ਉਥੇ ਸਰੀਰਕ ਸੰਬੰਧ ਬਣਾ ਲੈਂਦੀਆਂ ਹਨ। ਇਨ੍ਹਾਂ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਕਿਉਂ ਇਨ੍ਹਾਂ ਲੜਕੀਆਂ ਦੇ ਅਸ਼ਲੀਲ ਐੱਮ. ਐੱਮ. ਐੱਸ. ਤਿਆਰ ਕੀਤੇ ਹਨ। ਇਸ ਪਿੱਛੇ ਕਿਸੇ ਦੀ ਸਾਜ਼ਿਸ਼ ਹੈ ਜਾਂ ਕੰਪਨੀ ਨੂੰ ਬਦਨਾਮ ਕਰਨ ਲਈ ਤਿਆਰ ਕੀਤੇ ਗਏ ਹਨ।
No comments:
Post a Comment