Sunday, 6 November 2011

ਵਿਸ਼ਵ ਕਬੱਡੀ ਕੱਪ 'ਚ ਲੜਕੀਆਂ ਨਾਲ ਭੇਦਭਾਵ


ਰੂਪਨਗਰ, 6 ਨਵੰਬਰ--ਇਹ ਸੱਚ ਹੈ ਕਿ ਬੇਸ਼ੱਕ ਅੱਜ ਦੇ ਯੁੱਗ ਵਿਚ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਤੇ ਹਮੇਸ਼ਾ ਹੀ ਲੜਕਿਆਂ ਤੋਂ ਕਿਤੇ ਜ਼ਿਆਦਾ ਅੱਗੇ ਵਧ ਕੇ ਸਾਹਮਣੇ ਆਉਂਦੀਆਂ ਹਨ, ਇਸਦੇ ਬਾਵਜੂਦ ਵੀ ਅੱਜ ਲੜਕੀਆਂ ਦੇ ਨਾਲ ਭੇਦਭਾਵ ਦਾ ਦੌਰ ਲਗਾਤਾਰ ਜਾਰੀ ਹੈ। ਐੱਮ. ਪੀ. ਹਰਸਿਮਰਤ ਕੌਰ ਬਾਦਲ ਵਲੋਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣ ਲਈ ਸਮਾਜ ਨੂੰ ਸੰਦੇਸ਼ ਦੇਣ ਲਈ 'ਨੰਨ੍ਹੀ ਛਾਂ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਕਾਰਨ ਬਠਿੰਡਾ ਦੀ ਐੱਮ. ਪੀ. ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਦੇ ਦਿਲ ਵਿਚ ਅਲੱਗ ਹੀ ਪਹਿਚਾਣ ਬਣਾ ਲਈ ਹੈ। ਇਕ ਪਾਸੇ ਸਰਕਾਰ ਵਲੋਂ ਲੜਕੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਦਮ ਚੁੱਕੇ ਜਾ ਰਹੇ ਹਨ ਤੇ ਦੂਜੇ ਪਾਸੇ ਲੜਕੀਆਂ ਦਾ ਵਰਲਡ ਕਬੱਡੀ ਕੱਪ ਕਰਵਾ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਲੜਕੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਵਲੋਂ ਵਿਸ਼ਵ ਕਬੱਡੀ ਕੱਪ ਵਿਚ ਲੜਕੀਆਂ ਨਾਲ ਭੇਦਭਾਵ ਕੀਤਾ ਗਿਆ ਹੈ। ਨੰਨ੍ਹੀ ਛਾਂ ਮੁਹਿੰਮ ਵੀ ਸਰਕਾਰ ਦੀ ਹੈ ਤੇ ਵਰਲਡ ਕਬੱਡੀ ਕੱਪ ਵੀ ਸਰਕਾਰ ਹੀ ਕਰਵਾ ਰਹੀ ਹੈ ਤਾਂ ਲੜਕੀਆਂ ਨਾਲ ਇਸ ਤਰ੍ਹਾਂ ਦਾ ਪੱਖਪਾਤ ਕਿਉਂ? ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਸਰਕਾਰ ਤੇ ਨੰਨ੍ਹੀ ਛਾਂ ਮੁਹਿੰਮ ਦੀ ਸਰਪ੍ਰਸਤ ਤੇ ਐੱਮ. ਪੀ. ਹਰਸਿਮਰਤ ਕੌਰ ਬਾਦਲ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਵੱਡਾ ਅੰਤਰ ਹੈ।

No comments:

Post a Comment