Wednesday, 16 November 2011

ਤੇ ਜਦੋਂ ਬਾਬਿਆਂ ਨੂੰ ਆਸ਼ਕੀ ਕਰਨੀ ਮਹਿੰਗੀ ਪਈ


ਬੀਜਾ, 16 ਨਵੰਬਰ -- ਸਥਾਨਕ ਕਸਬੇ ਦੇ ਬਿਲਕੁਲ ਨਾਲ ਹੀ ਲੱਗਦੇ ਨਾਮਵਰ ਪਿੰਡ ਦੇ ਕੁਝ ਬਾਬਿਆਂ ਨਾਲ ਇਕ ਹੋਰ ਆਦਮੀ ਨਾਲ ਮਿਲ ਕੇ ਪਿੰਡ ਦੀ ਇਕ ਔਰਤ ਨੂੰ ਪਿੰਡ ਤੋਂ ਬਾਹਰ ਕਿਸੇ ਥਾਂ 'ਤੇ ਲੈ ਗਏ ਪਰ ਬਾਬਿਆਂ ਨੂੰ ਆਸ਼ਕੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਇਨ੍ਹਾਂ ਆਸ਼ਕ ਵਿਅਕਤੀਆਂ ਵਿਚੋਂ ਇਕ ਨੇ ਪੁਲਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਥਾਂ (ਮੋਟਰ) ਤੇ ਕੁਝ ਬਾਬੇ ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਗਈ ਸੀ ਤੇ ਇਨ੍ਹਾਂ ਦੀ ਉਮਰ ਵੀ 60-60 ਸਾਲਾਂ ਤੋਂ ਉੱਪਰ ਹੈ, ਇਹ ਇਕ 35 ਸਾਲਾਂ ਦੀ ਉਮਰ ਦੀ ਔਰਤ ਨਾਲ ਰੰਗਰਲੀਆਂ ਮਨਾਉਣ ਦੀ ਤਿਆਰੀ ਕਰ ਰਹੇ ਹਨ। ਪੁਲਸ ਮੌਕੇ 'ਤੇ ਪੁੱਜ ਗਈ। ਕੁਝ ਲੈ ਦੇ ਕੇ ਬਾਬਿਆਂ ਨੇ ਬੇਇੱਜ਼ਤੀ ਹੋਣ ਦੇ ਡਰੋਂ ਤੁਰੰਤ ਹੀ ਨਿਪਟਾਰਾ ਕਰ ਦਿੱਤਾ। ਪੁਲਸ ਦਾ ਡਰ ਖਤਮ ਹੋ ਗਿਆ ਪਰ ਇਸ ਤੋਂ ਬਾਅਦ ਬਾਬਿਆਂ ਦਾ ਆਪਸੀ ਕਲੇਸ਼ ਸ਼ੁਰੂ ਹੋ ਗਿਆ। ਇਕ ਦੂਜੇ ਨੂੰ ਆਖਣ ਲੱਗ ਪਏ ਕਿ ਤੂੰ ਇਹ ਗੱਲ ਪੁਲਸ ਨੂੰ ਦੱਸੀ ਹੈ ਤੇ ਆਖਿਰ ਆਸ਼ਕ ਬਾਬਿਆਂ ਦੀ ਸਾਰੀ ਕਹਾਣੀ ਪਿੰਡ ਦੇ ਸਾਬਕਾ ਸਰਪੰਚ ਕੋਲ ਪੁੱਜ ਗਈ ਤੇ ਉਸਨੇ ਸਾਰੇ ਹੀ ਆਸ਼ਕਾਂ ਨੂੰ ਇਕ ਸਾਰ (ਬਰਾਬਰ) ਰੁਪਏ ਵੰਡ ਪੁਲਸ ਨੂੰ ਦਿੱਤੇ ਰੁਪਏ ਪੂਰੇ ਕਰਕੇ ਫੈਸਲਾ ਕਰਵਾ ਦਿੱਤਾ। ਇਥੇ ਵਰਣਨਯੋਗ ਹੈ ਕਿ ਇਕ ਬਾਬੇ ਦੇ ਘਰ ਪਹਿਲਾਂ ਵੀ ਇਸੇ ਕਾਰਨਾਂ ਕਾਰਨ ਕਈ ਵਾਰ ਭਾਂਡੇ ਖੜਕ ਚੁੱਕੇ ਹਨ ਪਰ ਇਹ ਬਾਬਾ ਆਸ਼ਕੀ ਨੂੰ ਛੱਡਣ ਦੇ ਮੂਡ ਵਿਚ ਅਜੇ ਤੱਕ ਦਿਖਾਈ ਨਹੀਂ ਦਿੰਦਾ, ਭਾਵੇਂ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਪਰ ਇਲਾਕੇ ਵਿਚ ਚਰਚਾ ਅੱਜ ਵੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ।

No comments:

Post a Comment