ਫਗਵਾੜਾ, 16 ਨਵੰਬਰ (ਜਲੋਟਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਬੀ. ਐੱਸ. ਸੀ. ਭਾਗ-2 ਦੀ ਵਿਦਿਆਰਥਣ ਭਾਨੂੰ ਪ੍ਰਿਯਾ ਪੁੱਤਰੀ ਪ੍ਰਸ਼ੋਤਮ ਦੱਤ ਸ਼ਰਮਾ ਨਿਵਾਸੀ ਪਿੰਡ ਪੰਚਗਈ ਥਾਣਾ ਬਰਮਾਨਾ ਜ਼ਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਅਗਵਾ ਹੋਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਵਿਦਿਆਰਥਣ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਨੌਜਵਾਨ ਸੰਦੀਪ ਤੰਵਰ ਅਤੇ ਉਸਦੇ ਮਾਤਾ-ਪਿਤਾ ਨਿਵਾਸੀ ਗੰਗਾਸਰਾਏ ਕਾਲੋਨੀ ਦਿੱਲੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਪ੍ਰਸ਼ੋਤਮ ਦੱਤ ਸ਼ਰਮਾ ਨੇ ਖਦਸ਼ਾ ਜਤਾਇਆ ਹੈ ਕਿ ਉਸਦੀ ਬੇਟੀ ਨੂੰ ਵਹਿਲਾ-ਫੁਸਲਾ ਕੇ ਅਗਵਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਸਦੀ ਬੇਟੀ ਨੇ ਉਸ ਨਾਲ ਫੋਨ 'ਤੇ ਆਖਰੀ ਵਾਰ 4 ਨਵੰਬਰ ਨੂੰ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਘਰ ਬਿਲਾਸਪੁਰ ਆ ਰਹੀ ਹੈ। ਇਸ ਤੋਂ ਬਾਅਦ ਨਾ ਤਾਂ ਉਹ ਬਿਲਾਸਪੁਰ ਆਈ ਤੇ ਨਾ ਹੀ 12 ਦਿਨ ਦੇ ਬਾਅਦ ਉਸਦਾ ਕੋਈ ਅਤਾ-ਪਤਾ ਚੱਲ ਸਕਿਆ ਹੈ।
No comments:
Post a Comment