ਜਲੰਧਰ/ਜੰਡੂਸਿੰਘਾ, 15 ਨਵੰਬਰ (ਅਰੋੜਾ)¸ਅੱਜਕਲ ਬਿਜਲੀ ਸਪਲਾਈ ਵਿਚ ਬਿਜਲੀ ਵਿਭਾਗ ਵਲੋਂ ਖਾਸ ਕਰਕੇ ਸ਼ਾਮ ਸਮੇਂ ਲਗਾਏ ਜਾਣ ਵਾਲੇ ਕੱਟਾਂ ਕਰਕੇ ਆਉਣ ਵਾਲੀਆਂ ਮੁਸੀਬਤਾਂ ਦੇ ਹੱਲ ਲਈ ਇਲਾਕੇ ਦੇ ਸਮਾਜ ਸੇਵੀ ਵਿਅਕਤੀ ਹਰਜਾਪ ਸਿੰਘ ਜਾਪੇ ਨੇ ਪੁਲਸ ਚੌਕੀ ਜੰਡੂਸਿੰਘਾ ਦੇ ਇੰਚਾਰਜ ਪੁਸ਼ਪ ਬਾਲੀ ਤੋਂ ਪ੍ਰੇਰਿਤ ਹੋ ਕੇ ਪੁਲਸ ਚੌਕੀ 'ਚ 11 ਹਜ਼ਾਰ ਰੁਪਏ ਦੀ ਕੀਮਤ ਦਾ ਇਨਵਰਟਰ ਲਗਵਾ ਕੇ ਦਿੱਤਾ। ਚੌਕੀ ਇੰਚਾਰਜ ਪੁਸ਼ਪ ਬਾਲੀ ਸਮੇਤ ਹੌਲਦਾਰ ਗੁਰਨਾਮ ਸਿੰਘ, ਹੌਲਦਾਰ ਬਲਵੀਰ ਸਿੰਘ ਆਦਿ ਨੇ ਸ. ਮਹਿੰਦਰ ਸਿੰਘ ਕਬੂਲਪੁਰ ਦੇ ਲਾਡਲੇ ਸਪੁਤ ਹਰਜਾਪ ਸਿੰਘ ਦਾ ਧੰਨਵਾਦ ਕੀਤਾ।
No comments:
Post a Comment