ਅੰਮ੍ਰਿਤਸਰ 07 ਨਵੰਬਰ-ਅਕਾਲੀ ਦਲ ਦੀ ਸਥਾਪਨਾ ਸਿੱਖ ਹਿੱਤਾਂ ਦੀ ਰਾਖੀ ਕਰਨ ਲਈ ਰੱਖੀ ਸੀ, ਉਸੇ ਅਕਾਲੀ ਦਲ ਦੀ ਪੰਥਕ ਕਹਾਈ ਜਾਣ ਵਾਲੀ ਸਰਕਾਰ ਵਲੋਂ ਬੀਤੇ ਦਿਨੀਂ ਬਠਿੰਡੇ ਵਿਖੇ ਕਬੱਡੀ ਮੈਚ ਦੇ ਉਦਘਾਟਨ ਸਮੇਂ ਦਿਖਾਏ, ਅੱਧ ਨੰਗੀਆਂ ਕੁੜੀਆਂ ਦੇ ਨਾਚ ਗਾਣੇ ਵੇਖ ਕੇ ਅਜੇ ਲੋਕਾਂ ਦੇ ਵਲੂੰਧਰੇ ਹੋਏ ਜ਼ਖਮ ਸੁੱਕੇ ਨਹੀਂ ਸਨ ਕਿ ਇਸ ਪੰਥਕ ਸਰਕਾਰ ਵਲੋਂ ਸਿੱਖਾਂ ਦੇ ਬਾਨੀ ਤੇ ਹਿੰਦੂ ਧਰਮ ਦੀ ਰੱਖਿਆ ਲਈ, ਆਪਣੇ ਪਰਿਵਾਰ ਦਾ ਬਲੀਦਾਨ ਦੇਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕਰਨ ਵਾਲੇ, ਦਿੱਲੀ ਰਾਮ ਲੀਲਾ ਮੈਦਾਨ ਵਿਚ ਆਪਣੀ ਸ਼ਰਨ ਆਏ ਹਜ਼ਾਰਾਂ ਸ਼ਰਧਾਲੂਆਂ ਨੂੰ ਪੁਲਿਸ ਦਾ ਕਹਿਰ ਝਲਣ ਲਈ, ਜਨਾਨੇ ਕਪੱੜੇ ਪਾ ਕੇ ਛੱਡ ਜਾਣ ਵਾਲੇ ਤੇ ਭਾਜਪਾਈ ਸਮਰਥਕ ਬਾਬਾ ਰਾਮ ਦੇਵ, ਜੋ ਕਿ ਯੋਗ ਗੁਰੂ ਹੋਣ ਦੇ ਬਾਵਜੂਦ ਵੀ ਹਰਿਦਵਾਰ ਵਿਚ ਰੱਖੇ ਵਰਤ ਵਿਚ ਕੁਝ ਦਿਨਾਂ ਵਿਚ ਹੀ ਮਰਨ ਕਿਨਾਰੇ ਪਹੁੰਚ ਗਿਆ ਸੀ, ਵਾਲੇ ਇਸ ਗੈਰ ਆਦਰਸ਼ਕ, ਦਾਗੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਲੱਥ-ਪੱਥ ਸਾਧ ਰਾਮ ਦੇਵ ਵਲੋਂ ਢੁਡੀਕੇ ਮੋਗਾ ਵਿਖੇ ਅੰਤਰ ਰਾਸ਼ਟਰੀ ਕੱਬਡੀ ਮੈਚ ਦਾ ਮੁੱਖ ਮਹਿਮਾਨ ਬਣਾ ਕੇ, ਬਾਦਲ ਸਾਹਿਬ ਨੇ ਇਕ ਵਾਰ ਫਿਰ ਪੰਥ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ।ਇਹ ਵਰਣਨਯੋਗ ਹੈ ਕਿ ਰਾਮਦੇਵ ਨੇ ਬੀਤੇ ਦਿਨੀਂ ਤਲਵੰਡੀ ਸਾਬੋ ਦੇ ਨੇੜ੍ਹੇ ਪਿੰਡ ਲਾਲੇਵਾਣਾਂ ਵਿਚ ਲਗਾਏ ਗਏ ਤੇ ਇਕ ਨਿਰਮਾਣ ਸ਼ਿਵਰ ਵਿਚ ਆਪ ਸੋਫੇ ਤੇ ਬੈਠ ਕੇ ਸਿੱਖਾਂ ਦੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਪੈਰਾਂ ਵਿਚ ਰੱਖ ਕੇ ਤੇ ਉਥੇ ਲੱਗੇ ਧਾਰਮਿਕ ਆਸਥਾ ਵਾਲੇ ਸ਼ੀਸ਼ੇ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਹਰ ਅਧਰੰਗ ਦਾ ਮਰੀਜ ਇਸ ਵਿਚੋਂ ਆਪਣਾ ਚਿਹਰਾ ਦੇਖ ਕੇ ਠੀਕ ਹੋ ਜਾਂਦਾ ਹੈ, ਦੇ ਬਾਰੇ ਸਿੱਖ ਭਾਵਨਾਵਾਂ ਨੂੰ ਚੋਬਣ ਤੇ ਛਲ੍ਹਣੀ ਕਰਨ ਵਾਲੇ ਲਫਜ ਵਰਤੇ ਸਨ। ਬਾਬਾ ਰਾਮ ਦੇਵ ਨੇ ਇਸ ਗੁਰੂ ਮਾਹਾਰਾਜ ਦੀ ਬਖਸ਼ਿਸ਼ ਕਰਨ ਵਾਲੇ ਸ਼ੀਸ਼ੇ ਨੂੰ ਵਿਗਿਆਨਕ ਤੌਰ ਤੇ ਗਲਤ ਸਾਬਿਤ ਕਰਨ ਦਾ ਕੌਝਾ ਯਤਨ ਕਰਕੇ, ਧਾਰਮਿਕ ਵਿਸ਼ਵਾਸ ਵਾਲੇ ਸਿੱਖੀ ਮਨਾਂ ਨੂੰ ਠੇਸ ਪਹੁੰਚਾਈ । ਇਸ ਪ੍ਰਤੀ ਪ੍ਰਤੀਕਰਮ ਨੂੰ ਜ਼ਾਹਿਰ ਕਰਦਿਆਂ ਹੋਇਆ ਪੰਥਕ ਆਗੂਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਹੋਇਆ ਕਿਹਾ ਕਿ ਬਾਬਾ ਰਾਮ ਦੇਵ ਵਰਗੇ ਗੈਰ ਇਖਲਾਕੀ ਭਾਜਪਾਈ ਨੂੰ ਕੇਵਲ ਆਪਣੀ ਸਹਿਯੋਗੀ ਪਾਰਟੀ ਭਾਜਪਾ ਨੂੰ ਖੁਸ਼ ਕਰਨ ਲਈ ਕੱਬਡੀ ਵਰਗੇ ਮਹਾਨ ਕੁੰਭ ਵਿਚ ਇਕ ਆਦਰਸ਼ਕ ਸਾਧੂ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਕ ਗੈਰ ਆਦਰਸ਼ਕ ਭ੍ਰਿਸ਼ਟਾਚਾਰੀ ਸਾਧ ਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਕੀ ਆਦਰਸ਼ ਪੇਸ਼ ਕਰ ਸਕਦਾ ਹੈ?
No comments:
Post a Comment