ਦੇਹ ਵਪਾਰ 'ਤੇ ਮੁੰਬਈ ਪੁਲਸ ਦੀ ਮਾਰ 
ਹਾਲ ਹੀ 'ਚ ਸੋਸ਼ਲ ਸਰਵਿਸ ਬ੍ਰਾਂਚ ਨੇ ਦੱਖਣੀ ਮੁੰਬਈ ਦੇ ਗ੍ਰਾਂਟ ਰੋਡ ਇਲਾਕੇ ਤੋਂ ਦੇਹ ਵਪਾਰ 'ਚ ਲਿਪਤ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿ ਹੀ ਇਮਾਰਤ 'ਚ ਸਥਿਤ 13 ਚਕਲਾਘਰਾਂ ਤੋਂ 119 ਲੜਕੀਆਂ ਨੂੰ ਛੁਡਾਇਆ ਗਿਆ। ਪਿਛਲੇ ਮਹੀਨੇ ਦੇ ਆਖਰੀ ਹਫਤੇ 'ਚ ਦਹਿਸਰ 'ਚ ਕੀਤੀ ਗਈ ਛਾਪਾਮਾਰੀ 'ਚ 21 ਲੜਕੀਆਂ ਨੂੰ ਛੁਡਾਇਆ ਗਿਆ, ਇਨ੍ਹਾਂ 'ਚ 9 ਨਬਾਲਿਗ ਸਨ। ਇਨ੍ਹਾਂ ਦੋਵੇਂ ਛਾਪਾਮਾਰੀਆਂ 'ਚ ਕੁਲ  28 ਦਲਾਲਾਂ ਨੂੰ ਪੀਟਾ ਐਕਟ ਤਹਿਤ ਗ੍ਰਿਫਤਾਰ ਕੀਤਾ। 2010 ਤੋਂ ਹੁਣ ਤੱਕ ਮੁੰਬਈ ਪੁਲਸ ਦੀ ਛਾਪਾਮਾਰੀ 'ਚ ਕੁਲ 37 ਨਾਬਲਿਗ ਲੜਕੀਆਂ ਨੂੰ ਛੁਡਾਇਆ ਗਿਆ। ਪਿਛਲੇ ਸਾਲ ਨਾਬਾਲਿਗ ਲੜਕੀਆਂ ਨੂੰ ਜ਼ਬਰਦਸਤੀ ਦੇਹ ਵਪਾਰ ਕਰਾਉਣ ਦਾ ਅੰਕੜਾ 9 ਸੀ, ਪਰ ਇਸ ਵਾਰ ਨਾਬਾਲਗ ਲੜਕੀਆਂ ਦੀ ਗਿਣਤੀ 28 ਤੱਕ ਜਾ ਪਹੁੰਚੀ। ਇਹ ਉਹ ਅੰਕੜਾ ਹੈ ਜੋ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਜਦੋਂਕਿ ਅਸਲ ਗਿਣਤੀ ਇਸ ਤੋਂ ਵੀ ਕਿਤੇ ਜ਼ਾਦਾ ਹੈ। ਇਨ੍ਹਾਂ ਲੜਕੀਆਂ ਨੂੰ ਪੱਛਮ ਬੰਗਾਲ, ਕਰਨਾਟਕ, ਯੂ. ਪੀ., ਝਾਰਖੰਡ ਜਿਹੇ ਸੂਬਿਆਂ ਤੋਂ ਇਲਾਵਾ ਨੇਪਾਲ ਤੋਂ ਲਿਆਇਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਕਈ ਬੰਗਲਾਦੇਸ਼ੀ ਲੜਕੀਆਂ ਵੀ ਮੁੰਬਈ ਦੇ ਚਕਲਾਘਰਾਂ 'ਚ ਕੈਦ ਹਨ ਜਿਨ੍ਹਾਂ ਨੂੰ ਪੱਛਮ ਬੰਗਾਲ ਦੀ ਦੱਸ ਕੇ ਸੈਕਸ ਦੇ ਕਾਰੋਬਾਰ 'ਚ ਸ਼ਾਮਲ ਕਰ ਲਿਆ ਜਾਂਦਾ ਹੈ।
ਹਾਲ ਹੀ 'ਚ ਇਕ ਹਫਤੇ ਪਹਿਲਾਂ ਅੰਧੇਰੀ ਏਅਰਪੋਰਟ ਕੋਲ ਇਕ ਹੋਟਲ 'ਚ ਛਾਪਾਮਾਰੀ ਕਰਕੇ ਮਾਂ-ਧੀ ਨੂੰ ਫ੍ਰੈਂਡਸ਼ਿਪ ਕਲੱਬ ਦੇ ਨਾਂ ਹੇਠ ਸੈਕਸ ਰੈਕੇਟ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਸ ਮਾਂ-ਧੀ ਦੀ ਜੋੜੀ ਨੇ 30 ਲੜਕੀਆਂ ਨੂੰ ਦੇਹ ਵਪਾਰ ਲਈ 'ਨੌਕਰੀ' ਦਿੱਤੀ ਹੋਈ ਸੀ। ਮੁੰਬਈ ਪੁਲਸ ਕਮਿਸ਼ਨਰ ਨੇ ਅਜਿਹੇ ਵਪਾਰ ਨੂੰ ਰੋਕਣ ਲਈ ਆਪਣੀਆਂ ਵਿਸ਼ੇਸ਼ ਟੀਮਾਂ ਬਣਾਈਆਂ ਸਨ। ਇਨ੍ਹਾਂ ਟੀਮਾਂ ਨੇ ਪਿਛਲੇ ਇਕ ਸਾਲ 'ਚ ਕਈ ਮਸਾਜ ਪਾਰਲਰ ਅਤੇ ਬਿਊਟੀ ਪਾਰਲਰ ਅਤੇ ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰਕੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ।
ਕਿਵੇਂ ਚੱਲਦੀ ਹੈ ਸੈਕਸ ਦੀ ਮੰਡੀ
ਸੋਸ਼ਲ ਨੈਟਵਰਕਿੰਗ ਸਾਇਟਸ, ਸੋਸ਼ਲ ਕਲੱਬ, ਫ੍ਰੈਂਡਸ਼ਿਪ ਕਲੱਬ ਅਤੇ ਜਨਤਕ ਸਥਾਨਾਂ 'ਤੇ ਕਿਸੇ ਕੋਨੇ 'ਚ ਚਿਪਕੇ ਪੈਂਪਫਲੇਟ 'ਤੇ ਦਿੱਤੇ ਗਏ ਨੰਬਰਾਂ 'ਤੇ ਅਕਸਰ ਕੋਈ ਧਿਆਨ ਨਹੀਂ ਦਿੰਦਾ, ਪਰ ਕੁਝ ਲੋਕ ਇਨ੍ਹਾਂ 'ਤੇ ਧਿਆਨ ਦਿੰਦੇ ਹਨ। ਗਾਹਕ ਇਨ੍ਹਾਂ ਦਿੱਤੇ ਗਏ ਨੰਬਰਾਂ 'ਤੇ ਜਦੋਂ ਪਹਿਲੀ ਵਾਰ ਕਾਲ ਕਰਦਾ ਹੈ ਤਾਂ ਸਾਧਾਰਣ ਜਵਾਬ ਮਿਲਦਾ ਹੈ, ਜਿਸ 'ਚ ਕਿਹਾ ਜਾਂਦਾ ਹੈ ਕਿ ਕਿਸੇ ਬਿਜਨੈੱਸ ਨੂੰ ਪ੍ਰਮੋਟ ਕਰਨ ਲਈ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ। ਪਹਿਲੀ ਮੀਟਿੰਗ ਦਾ ਸਮਾਂ ਅਤੇ ਸਥਾਨ ਤੈਅ ਕਰਨ ਤੋਂ ਬਾਅਦ ਦਲਾਲ ਗ੍ਰਾਹਕ ਨੂੰ ਸਿੱਧੇ-ਸਾਦੇ ਢੰਗ ਨਾਲ ਮਿਲਦਾ ਹੈ। ਆਦਮੀ ਦੀ ਇੱਛਾ ਨੂੰ ਪੜ੍ਹਨ 'ਚ ਉਸਤਾਦ ਦਲਾਲ ਦੋ ਤਿੰਨ ਮੁਲਾਕਾਤਾਂ ਤੋਂ ਬਾਅਦ ਅਸਲੀ ਮਾਜਰਾ ਦੱਸਦਾ ਹੈ, ਜਿਸ ਤੋਂ ਬਾਅਦ ਡੀਲ ਅਤੇ ਮੀਟਿੰਗ ਤੈਅ ਹੁੰਦੀ ਹੈ। ਪੁਲਸ ਅਨੁਸਾਰ ਇਸ ਵਪਾਰ 'ਚ ਸ਼ਾਮਲ ਦਲਾਲ ਆਪਣਾ ਸਥਾਈ ਨੰਬਰ ਕਿਸੇ ਨੂੰ ਨਹੀਂ ਦਿੰਦਾ, ਨਾ ਹੀ ਗ੍ਰਾਹਕ ਅਤੇ ਨਾ ਹੀ ਲੜਕੀ ਨੂੰ। ਇਸ ਪੂਰੇ ਰੈਕਟ 'ਚ ਦਲਾਲ, ਲੜਕੀ ਅਤੇ ਮੀਟਿੰਗ ਸਥਾਨ ਲਈ ਤੈਅ ਜਗ੍ਹਾ ਦੇ ਮਾਲਕ ਦੀ ਮਿਲੀਭੁਗਤ ਹੁੰਦੀ ਹੈ ਪਰ ਦਲਾਲ ਇਸ ਧੰਦੇ ਦੀ ਮੁੱਖ ਕੜੀ ਹੁੰਦਾ ਹੈ। ਉਸਦੇ ਬਿਨਾਂ ਕੋਈ ਵੀ ਡੀਲ ਨਹੀਂ ਹੁੰਦੀ ਹੈ।