ਸ਼ਾਮਚੁਰਾਸੀ/ਆਦਮਪੁਰ, 4 ਨਵੰਬਰ--ਪਿੰਡ ਸਲਾਲਾ ਵਿਖੇ ਇਕ ਮਾਸੂਮ ਬੱਚੇ ਦੀ ਗਰਮ ਦਲੀਏ ਦੇ ਬਰਤਨ ਵਿਚ ਅਚਾਨਕ ਡਿੱਗ ਜਾਣ ਨਾਲ ਦਰਦਨਾਕ ਮੌਤ ਹੋ ਜਾਣ ਦੀ ਖਬਰ ਹੈ। ਇਸ ਸੰਬੰਧੀ ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੱਚੇ ਦੇ ਦਾਦਾ ਪਰਮਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਜਸਬੀਰ ਸਵੇਰੇ ਆਪਣੀ ਪੋਤਰੀ ਸਿਮਰਨਪ੍ਰੀਤ ਨੂੰ ਆਂਗਨਵਾੜੀ ਸੈਂਟਰ ਛੱਡਣ ਗਈ ਤਾਂ ਉਸਦਾ ਦੋ ਸਾਲਾ ਪੋਤਰਾ ਬਲਵਿੰਦਰ ਉਰਫ ਬਾਲੂ ਵੀ ਜ਼ਿੱਦ ਕਰਕੇ ਉਸਦੇ ਨਾਲ ਚਲਾ ਗਿਆ ਤੇ ਆਪਣੀ ਭੈਣ ਨਾਲ ਹੀ ਆਂਗਨਵਾੜੀ ਸੈਂਟਰ ਰਹਿ ਗਿਆ। ਅਚਾਨਕ ਹੀ ਉਹ ਖੇਡਦੇ ਹੋਏ ਸਕੂਲ ਵਲੋਂ ਮਿਡ ਡੇ ਤਹਿਤ ਬਣਾਏ ਗਏ ਖਾਣੇ ਗਰਮ ਦਲੀਏ ਦੇ ਬਰਤਨ ਵਿਚ ਜਾ ਡਿੱਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਬੱਚਿਆਂ ਦੇ ਖਾਣ ਲਈ ਬਣਾਏ ਗਏ ਦਲੀਏ ਨੇ ਹੀ ਉਕਤ ਮਾਸੂਮ ਦੀ ਜਾਨ ਲੈ ਲਈ। ਉਸਨੂੰ ਇਲਾਜ ਲਈ ਆਦਮਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰੰਤੂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਭੇਜ ਦਿੱਤਾ ਗਿਆ, ਜ਼ਖਮਾਂ ਦੀ ਤਾਬ ਨਾਲ ਝੱਲਦਾ ਹੋਇਆ ਉਹ ਦਮ ਤੋੜ ਗਿਆ। ਇਸ ਦਰਦਨਾਕ ਘਟਨਾ ਨਾਲ ਸਮੁੱਚੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਗਈ।
No comments:
Post a Comment