Thursday, 3 November 2011

ਪ੍ਰੇਮੀ ਜੋੜੇ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ੀਸ਼


www.tehlkapunjabtv.in

ਰੂਪਨਗਰ, 3 ਨਵੰਬਰ - ਰੂਪਨਗਰ-ਨੰਗਲ ਮੁੱਖ ਮਾਰਗ 'ਤੇ ਪੈਂਦੇ ਇਕ ਹੋਟਲ ਦੇ ਕਮਰੇ ਵਿਚ ਇਕ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਜੋੜੇ ਕੋਲੋਂ ਇਕ ਸੂਸਾਈਡ ਨੋਟ ਵੀ ਮਿਲਿਆ ਹੈ ਅਤੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲੜਕੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਉਕਤ ਮਾਰਗ 'ਤੇ ਸਥਿਤ ਇਕ ਹੋਟਲ ਵਿਖੇ ਅੱਜ ਦੁਪਹਿਰ ਲਗਭਗ 12 ਵਜੇ ਇਕ ਪ੍ਰੇਮੀ ਜੋੜਾ ਜਿਸ ਦੀ ਪਹਿਚਾਣ ਸਤਵੀਰ ਸਿੰਘ ਤੇ ਜੋਤੀ (25) ਵਾਸੀ ਮੋਰਿੰਡਾ ਦੇ ਰੂਪ ਵਿਚ ਹੋਈ ਹੈ, ਨੇ ਕਮਰਾ ਲਿਆ। ਹੋਟਲ ਪ੍ਰਬੰਧਕਾਂ ਵਲੋਂ ਉਕਤ ਪ੍ਰੇਮੀ ਜੋੜੇ ਦੀ ਰਜਿਸਟਰ ਵਿਚ ਰਜਿਸਟ੍ਰੇਸ਼ਨ ਕਰਨ ਦੇ ਬਾਅਦ ਪਹਿਚਾਣ ਆਦਿ ਦਾ ਪਰੂਫ ਲੈ ਕੇ 119 ਨੰਬਰ ਕਮਰਾ ਦੇ ਦਿੱਤਾ ਗਿਆ। ਜਦੋਂ ਕਾਫੀ ਦੇਰ ਬਾਅਦ ਉਕਤ ਪ੍ਰੇਮੀ ਜੋੜਾ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਪ੍ਰਬੰਧਕਾਂ ਵਲੋਂ ਕਮਰੇ ਨੂੰ ਜਿਸ ਤਰ੍ਹਾਂ ਵੀ ਕੋਸ਼ਿਸ਼ ਕਰਕੇ ਖੋਲ੍ਹਿਆ ਤਾਂ ਪ੍ਰੇਮੀ ਜੋੜਾ ਬੇਸੁੱਧ ਹਾਲਤ ਕਮਰੇ ਵਿਚ ਪਿਆ ਹੋਇਆ ਮਿਲਿਆ, ਜਿਸ ਦੇ ਬਾਅਦ ਤੁਰੰਤ ਹੋਟਲ ਪ੍ਰਬੰਧਕਾਂ ਵਲੋਂ 108 ਨੰਬਰ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਤੇ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ। ਉਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਦੇਣ ਤੋਂ ਬਾਅਦ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਇਸ ਸਬੰਧ ਵਿਚ ਹੋਟਲ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੂਰੀਆਂ ਸ਼ਰਤਾਂ ਨੂੰ ਪੂਰਾ ਕਰਨ ਦੇ ਬਾਅਦ ਹੀ ਉਕਤ ਲੜਕਾ-ਲੜਕੀ ਨੂੰ ਕਮਰਾ ਦਿੱਤਾ ਗਿਆ ਸੀ ਤੇ ਪਹਿਚਾਣ ਲਈ ਲੜਕੇ ਦਾ ਲਾਇਸੈਂਸ ਰੱਖਿਆ ਹੋਇਆ ਹੈ। ਦੂਜੇ ਪਾਸੇ ਸਦਰ ਪੁਲਸ ਦੇ ਐੱਸ. ਐੱਚ. ਓ. ਦਲਵੀਰ ਸਿੰਘ ਨੇ ਆਖਿਆ ਕਿ ਪ੍ਰੇਮੀ ਜੋੜੇ ਕੋਲੋਂ ਸੂਸਾਈਡ ਨੋਟ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਜੇਕਰ ਉਹ ਜਿਉਂਦੇ ਜੀਅ ਨਹੀਂ ਮਿਲ ਸਕਦੇ ਤਾਂ ਇਕੱਠੇ ਮਰ ਤਾਂ ਸਕਦੇ ਹਨ। ਉਨ੍ਹਾਂ ਆਖਿਆ ਕਿ ਪ੍ਰੇਮੀ ਜੋੜੇ ਵਿਰੁੱਧ ਧਾਰਾ 309 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਉਕਤ ਦੇ ਮਾਪਿਆਂ ਨੂੰ ਪਤਾ ਚੱਲ ਸਕੇ।

No comments:

Post a Comment