Thursday, 3 November 2011

ਆਸ਼ਕ ਦੇ ਦੋਸਤ ਘਰੋਂ ਮਿਲੀ ਲਾਪਤਾ ਲੜਕੀ


www.tehlkapunjabtv.in

ਜਲੰਧਰ, 3 ਨਵੰਬਰ --ਅੱਜ ਰਾਤ ਸਥਾਨਕ ਗੁਰੂ ਨਾਨਕਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਘਰ ਤੋਂ ਲਾਪਤਾ ਹੋਈ ਲੜਕੀ ਨੂੰ ਉਸਦੇ ਆਸ਼ਕ ਦੇ ਦੋਸਤ ਦੇ ਘਰ ਤੋਂ ਬਰਾਮਦ ਕੀਤਾ ਗਿਆ, ਜਿਸ ਦੇ ਬਾਅਦ ਥਾਣਾ ਬਾਰਾਂਦਰੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਕਤ ਲੜਕੀ, ਉਸਦੇ ਆਸ਼ਕ ਅਤੇ ਉਸਦੇ ਇਕ ਦੋਸਤ ਨੂੰ ਫੜ ਕੇ ਥਾਣੇ ਲੈ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਕ ਲੜਕਾ ਤੇ ਲੜਕੀ ਦੇ ਵਿਚਕਾਰ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅੱਜ ਸਵੇਰੇ ਲਗਭਗ 8 ਵਜੇ ਲੜਕੀ ਘਰ ਤੋਂ ਲਾਪਤਾ ਹੋ ਗਈ,  ਲੜਕੀ ਦੇ ਘਰ ਵਾਲਿਆਂ ਨੇ ਲੜਕੀ ਦੀ ਕਾਫੀ ਤਲਾਸ਼ ਕੀਤੀ ਪਰ ਸਫਲਤਾ ਹੱਥ ਨਾ ਲੱਗੀ। ਲੜਕੀ ਦੇ ਘਰ ਵਾਲਿਆਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀ ਲੜਕੀ ਨੂੰ ਇਕ ਮੁੰਡਾ ਬਹਿਲਾ-ਫੁਸਲਾ ਕੇ ਲੈ ਗਿਆ ਹੈ ਅਤੇ ਉਸ ਨੂੰ ਕਿਤੇ ਛੁਪਾ ਕੇ ਰੱਖਿਆ ਹੈ, ਜਿਸ ਤੋਂ ਬਾਅਦ ਅੱਜ ਰਾਤ ਲੜਕੀ ਦੇ ਘਰ ਵਾਲਿਆਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਲੜਕੇ ਨੇ ਆਪਣੇ ਦੋਸਤ ਦੇ ਘਰ ਉਨ੍ਹਾਂ ਦੀ ਬੇਟੀ ਨੂੰ ਛੁਪਾ ਕੇ ਰੱਖਿਆ ਹੈ, ਜਿਸ ਦੇ ਬਾਅਦ ਉਨ੍ਹਾਂ ਨੇ  ਪੁਲਸ ਨੂੰ  ਮੌਕੇ 'ਤੇ ਲਿਜਾ ਕੇ ਦੋਨੋਂ ਲੜਕੇ ਅਤੇ ਲੜਕੀ ਨੂੰ ਬਰਾਮਦ ਕਰ ਲਿਆ। ਖਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।

No comments:

Post a Comment