Monday, 14 November 2011

ਅੱਜ ਵੀ ਸੜਕਾਂ 'ਤੇ ਰੁਲ ਰਿਹੈ ਬਚਪਨ


ਅੱਜ ਵੀ ਸੜਕਾਂ 'ਤੇ ਰੁਲ ਰਿਹੈ ਬਚਪਨ

ਬਾਰਨ, 14 ਨਵੰਬਰ--ਜਿਥੇ ਪੂਰੇ ਭਾਰਤ 'ਚ 14 ਨਵੰਬਰ ਨੂੰ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ, ਉੁਥੇ ਸਰਕਾਰਾਂ ਵਲੋਂ ਬੱਚਿਆਂ ਦੇ ਉਜਵਲ ਭਵਿੱਖ ਲਈ ਬਹੁਤ ਸਾਰੀਆਂ ਯੋਜਨਾਵਾਂ ਉਲੀਕਣ ਦੇ ਦਾਅਵੇ ਕੀਤੇ ਗਏ ਹਨ ਪਰ ਅਸਲ ਗੱਲ ਇਹ ਹੈ ਕਿ ਅੱਜ ਦੇ ਬਾਲ (ਬੱਚੇ) ਮਹਿੰਗਾਈ ਦੀ ਮਾਰ ਹੇਠ ਦੱਬਦੇ ਜਾ ਰਹੇ ਹਨ ਅਤੇ ਪਰਿਵਾਰ ਦੇ ਨਾਲ-ਨਾਲ ਉਹ ਵੀ ਰੋਜ਼ੀ-ਰੋਟੀ ਖਾਤਰ ਮੁਸੀਬਤ ਭਰੇ ਕੰਮ ਕਰ ਰਹੇ ਹਨ। ਬਾਲ ਮਜ਼ਦੂਰੀ ਰੋਕਣ ਲਈ ਕਰੋੜਾਂ ਰੁਪਏ ਸੈਮੀਨਾਰਾਂ ਅਤੇ ਪਬਲੀਸਿਟੀ 'ਤੇ ਜ਼ਰੂਰ ਖਰਚ ਕਰ ਦਿੱਤੇ ਜਾਂਦੇ ਹਨ, ਜਦੋਂ ਤੱਕ ਸਰਕਾਰ ਬਾਲ ਮਜ਼ਦੂਰੀ ਦੀ ਅਸਲ ਜੜ੍ਹ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਇਹ ਕੋਹੜ ਖਤਮ ਨਹੀਂ ਹੋ ਸਕਦਾ। ਅੱਜ ਗਰੀਬ ਪਰਿਵਾਰਾਂ ਦੇ ਜ਼ਿਆਦਾਤਰ ਬਾਲ ਢਾਬਿਆਂ, ਹੋਟਲਾਂ, ਕਾਰਖਾਨਿਆਂ, ਦਫ਼ਤਰ, ਕੰਟੀਨਾਂ ਆਦਿ ਵਿਚ ਕੰਮ ਕਰ ਰਹੇ ਹਨ, ਜਦੋਂ ਇਨ੍ਹਾਂ ਕੰਮ ਕਰ ਰਹੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਬਾਲ ਦਿਵਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਾਲ ਦਿਵਸ ਅਮੀਰਾਂ ਦੇ ਹਨ, ਨਾ ਕਿ ਗਰੀਬਾਂ ਦੇ। ਸਾਡੇ ਲਈ ਅੱਜ ਕੰਮ ਦਿਵਸ ਹੈ। ਲੋੜ ਹੈ ਸਰਕਾਰ ਵਲੋਂ ਬਾਲ ਮਜ਼ਦੂਰੀ ਕਰਵਾਉਣ 'ਤੇ ਸਖ਼ਤੀ ਵਰਤੀ ਜਾਵੇ ਪਰ ਜੇਕਰ ਉਹ ਇਨ੍ਹਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲਣ ਤਾਂ ਪਤਾ ਲੱਗ ਸਕੇਗਾ ਕਿ ਆਖਰ ਇਨ੍ਹਾਂ ਪਰਿਵਾਰਾਂ ਦੀ ਕੀ ਮਜਬੂਰੀ ਹੈ। ਜੇਕਰ ਪ੍ਰਸ਼ਾਸਨ ਤੇ ਸਰਕਾਰ ਦੋਵੇਂ ਸੱਚਮੁਚ ਹੀ ਚਾਹੁੰਦੇ ਹਨ ਕਿ ਚਾਚਾ ਨਹਿਰੂ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਨ੍ਹਾਂ ਦਾ ਹੱਥ ਫੜਨਾ ਪਵੇਗਾ ਤੇ ਬੱਚਿਆਂ ਤੇ ਮਾਪਿਆਂ ਦੋਹਾਂ ਦੀ ਹੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ।

No comments:

Post a Comment