Friday, 4 November 2011

ਨਾਬਾਲਿਗ ਲੜਕੀ ਨਾਲ ਬਲਾਤਕਾਰ



ਫਿਲੌਰ, 4 ਨਵੰਬਰ -- ਫਿਲੌਰ ਦੇ ਪਿੰਡ ਸ਼ੋਲੇ ਦੀ ਨਾਬਾਲਿਗ ਲੜਕੀ ਨਾਲ ਕਤਪਾਲੋਂ ਦੇ ਲੜਕੇ ਨੇ ਆਪਣੇ ਸਾਥੀਆਂ ਨਾਲ ਬਲਾਤਕਾਰ ਕੀਤਾ। ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਫਿਲੌਰ ਦੇ ਪਿੰਡ ਸ਼ੋਲੇ ਦੇ ਵਸਨੀਕ ਨੇ ਪੁਲਸ ਨੂੰ ਦਸਿਆ ਕਿ ਉਸਦੀ ਲੜਕੀ ਰਾਣੀ (ਕਾਲਪਨਿਕ ਨਾਮ) 15 ਸਾਲ ਦੀ ਹੈ। ਉਸਨੇ ਦਸਿਆ ਕਿ ਉਹ ਬੀਤੀ ਰਾਤ ਸੌਂ ਰਹੇ ਸੀ, ਅਚਾਨਕ ਉਸਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਕਿ ਉਸਦੀ ਲੜਕੀ ਆਪਣੇ ਮੰਜੇ 'ਤੇ ਨਹੀਂ ਸੀ। ਉਸਨੇ ਆਪਣੀ ਪਤਨੀ ਨੂੰ ਜਗਾਇਆ ਅਤੇ ਸਾਰੇ ਘਰ ਅਤੇ ਆਲੇ-ਦੁਆਲੇ ਉਸਦੀ ਭਾਲ ਕੀਤੀ ਪਰ ਉਹ ਕੀਤੇ ਵੀ ਨਹੀਂ ਮਿਲੀ। ਉਸਦੀ ਭਾਲ ਕਰਦੇ ਜਦ ਉਹ ਖੇਤਾਂ ਵੱਲ ਲੜਕੀ ਨੂੰ ਲੱਭਣ ਗਏ ਤਾਂ ਉਨ੍ਹਾਂ ਦੇਖਿਆ ਕਿ ਗੇਜ ਰਾਮ ਵਾਸੀ ਕਤਪਾਲੋਂ ਦੀ ਮੋਟਰ 'ਤੇ ਉਨ੍ਹਾਂ ਦੀ ਲੜਕੀ ਬੈਠੀ ਰੋ ਰਹੀ ਸੀ। ਜਦ ਉਨ੍ਹਾਂ ਨੇ ਲੜਕੀ ਨੂੰ ਜਾ ਕੇ ਪੁਛਿਆ ਤਾਂ ਲੜਕੀ ਨੇ ਉਨ੍ਹਾਂ ਨੂੰ ਦਸਿਆ ਕਿ ਅਮਨਦੀਪ ਪੁੱਤਰ ਮਦਨ ਲਾਲ ਵਾਸੀ ਕਤਪਾਲੋਂ ਉਸ ਨੂੰ ਘਰੋਂ ਆਪਣੇ ਨਾਲ ਲੈ ਆਇਆ, ਜਿਥੇ ਗਗਨਦੀਪ ਪੁੱਤਰ ਮੋਹਨ ਲਾਲ ਅਤੇ ਪਰਵਿੰਦਰ ਸਿੰਘ ਉਰਫ ਗੋਲਾ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਕਤਪਾਲੋਂ ਪਹਿਲਾਂ ਤੋਂ ਹੀ ਮੌਜੂਦ ਸਨ। ਲੜਕੀ ਨੇ ਆਪਣੇ ਮਾਤਾ-ਪਿਤਾ ਨੂੰ ਦਸਿਆ ਕਿ ਅਮਨਦੀਪ ਉਰਫ ਰਨੀ ਪੁੱਤਰ ਮਦਨ ਲਾਲ ਵਾਸੀ ਕਤਪਾਲੋਂ ਨੇ ਉਸਦੇ ਨਾਲ ਬਲਾਤਕਾਰ ਕੀਤਾ ਹੈ।  ਇਸਦੀ ਸੂਚਨਾ ਅੱਜ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਤਾਂ ਫਿਲੌਰ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਨਦੀਪ ਉਰਫ ਰਨੀ ਪੁੱਤਰ ਮਦਨ ਲਾਲ ਉਸਦੇ ਸਾਥੀ ਗਗਨਦੀਪ ਪੁੱਤਰ ਮੋਹਨ ਲਾਲ ਅਤੇ ਪਰਵਿੰਦਰ ਸਿੰਘ ਉਰਫ ਗੋਲਾ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਕਤਪਾਲੋਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

No comments:

Post a Comment